News & Events
Feb
2022
Jan
2022
Nov
2021
Nov
2021
Oct
2021
Oct
2021
Oct
2021
Oct
2021
Jun
2021
Oct
2021
"Committed Teacher" Honored by the School Association
Type : Acitivity
ਸਕੂਲ ਐਸੋਸ਼ੀਏਸ਼ਨ ਵੱਲੋਂ ਪ੍ਰਤੀਬੱਧ ਅਧਿਆਪਕਾ ਦਾ ਸਨਮਾਨ
ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਦੀ, ਕੈਮਿਸਟਰੀ ਵਿਸ਼ੇ ਦੀ ਲੈਕਚਰਾਰ ਕੁਮਾਰੀ ਮੋਹਿਨੀ ਅਗਨੀਹੋਤਰੀ ਦਾ, ਪ੍ਰਤੀਬੱਧ ਅਧਿਆਪਕਾ ਦੇ ਤੌਰ 'ਤੇ ਸਨਮਾਨ ਕੀਤਾ ਗਿਆ | ਬੀਤੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨਜ਼ ਆਫ ਪੰਜਾਬ ਵੱਲੋਂ, ਇਸ ਅਧਿਆਪਕਾ ਨੂੰ ਸਨਮਾਨ ਚਿੰਨ ਤੋਂ ਇਲਾਵਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ | ਬੀਤੇ ਦਿਨ ਸਕੂਲ ਪਹੁੰਚਣ 'ਤੇ ਵਿਸ਼ੇਸ਼ ਅਸੈਂਬਲੀ ਦੌਰਾਨ ਸੰਸਥਾ ਦੀ ਪਿ੍ੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਚੋਣ ਲਈ ਅਧੁਨਿਕ ਵਿਧੀਆਂ ਨਾਲ ਪੜ੍ਹਾਉਣ, ਲੈਬਾਰਟਰੀ ਦੀ ਸਾਂਭ ਸੰਭਾਲ, ਸਹਿਯੋਗੀ ਅਧਿਆਪਕਾਂ ਨਾਲ ਵਰਤਾਅ ਆਦਿ ਤੋਂ ਇਲਾਵਾ ਅਧਿਆਪਨ ਪ੍ਰਤੀਬੱਧਤਾ ਨੋਟ ਕਰਨ ਦੇ ਜੋ ਵੀ ਪੈਮਾਨੇ ਸਨ, ਕੁਮਾਰੀ ਮੋਹਿਨੀ, ਉਨ੍ਹਾਂ 'ਤੇ ਖਰੀ ਉੱਤਰਦੀ ਸੀ, ਜਿਸ ਕਾਰਨ ਸੰਸਥਾ ਨੇ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੀ ਸੀ | ਡਰੀਮਲੈਂਡ ਪਬਲਿਕ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਕਾਰਨ ਹੀ, ਪ੍ਰਾਈਵੇਟ ਸਕੂਲਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਪਹਿਚਾਣ ਮਿਲਣੀ ਸੰਭਵ ਹੋਈ ਹੈ | ਪ੍ਰਬੰਧਕੀ ਕਮੇਟੀ ਮੁਖੀ ਸਵਰਨ ਸਿੰਘ ਭੰਗੂ ਨੇ ਮੋਹਿਨੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਧਿਆਪਨ ਕਿੱਤੇ ਵਿੱਚਲੀ ਪ੍ਰਤੀਬੱਧਤਾ ਨੂੰ ਹਮੇਸ਼ਾ ਹੀ ਪਹਿਚਾਣ ਮਿਲਦੀ ਆਈ ਹੈ | ਇਸ ਮੌਕੇ 'ਤੇ ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਅੰਮਿ੍ਤ ਕੌਰ, ਨਵਪ੍ਰੀਤ ਕੌਰ, ਮਨਿੰਦਰ ਸਿੰਘ, ਨਰਿੰਦਰ ਕੌਰ, ਦਲਜੀਤ ਕੌਰ, ਕਿਰਨਜੀਤ ਕੌਰ, ਸੁਪਿੰਦਰ ਕੌਰ ਆਦਿ ਸ਼ਾਮਲ ਸਨ |
ਕੰਗ ਯਾਦਗਾਰੀ ਸੰਸਥਾ ਬਸੀ ਗੁੱਜਰਾਂ ਦੇ ਸਟਾਫ ਨਾਲ ਯਾਦਗਾਰੀ ਤਸ਼ਵੀਰ ਖਿਚਾਉਣ ਸਮੇਂ ਸਨਮਾਨਿਤ ਅਧਿਆਪਕਾ ਕੁਮਾਰੀ ਮੋਹਿਨੀ ਅਗਨੀਹੋਤਰੀ
