Go Back
30
Jan
2022

Protested against closure of educational institutions

Type : Acitivity



ਸਿੱਖਿਆ-ਸੰਸਥਾਵਾਂ ਬੰਦ ਕਰਨ ਵਿਰੁੱਧ ਰੋਸ ਪ੍ਰਗਟ ਕੀਤਾ

ਇਨਸਾਫ-ਪਸੰਦ ਲੋਕਾਂ ਤੋਂ, ਸਿੱਖਿਆ ਦੇ ਹਿਤ ਵਿੱਚ ਆਵਾਜ਼ ਬੁਲੰਦ ਕਰਨ ਦੀ ਮੰਗ

ਪੰਜਾਬ ਦੀਆਂ ਸਿੱਖਿਆ-ਸੰਸਥਾਵਾਂ ਨੂੰ, ਕੋਰੋਨਾ ਦੇ ਬੇਲੋੜੇ ਬਹਾਨੇ ਅਧੀਨ ਬੰਦ ਕਰਨ ਦੇ ਰੋਸ ਵਜੋਂ, ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਨੂੰ ਜਾਂਦੇ ਮਾਰਗ ਦੇ ਟੀ ਪੁਆਇੰਟ ਵਿਖੇ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਰੋਸ ਪ੍ਰਗਟ ਕੀਤਾ। ਇਸ ਮੌਕੇ ’ਤੇ ਨਾਹਰਿਆਂ ਵਾਲੇ ਬੈਨਰ ਫੜਕੇ ਨਾਹਰੇ ਲਗਾਏ ਗਏ ਕਿ ਜੇਕਰ ਬੱਸਾਂ ਅਤੇ ਰੇਲਾਂ, ਸਮਰੱਥਾ ਤੋਂ ਵੱਧ ਸਵਾਰੀਆਂ ਲੈ ਕੇ ਚੱਲ ਸਕਦੀਆਂ ਹਨ, ਜੇਕਰ ਦਾਰੂ ਦੇ ਠੇਕੇ 24 ਘੰਟੇ ਖੁੱਲ੍ਹੇ ਹਨ, ਜੇਕਰ ਇਨ੍ਹਾਂ ਚੋਣਾ ਦੇ ਦਿਨ੍ਹਾਂ ਵਿੱਚ ਰਾਜਸੀ ਇਕੱਠ ਹੋ ਸਕਦੇ ਹਨ ਤਾਂ ਸਿੱਖਿਆ-ਸੰਸਥਾਵਾਂ ਕਿਉਂ ਬੰਦ ਕੀਤੀਆਂ ਗਈਆਂ ਹਨ? ਨਾਹਰਿਆਂ ਦੁਆਰਾ ਸੰਯੁਕਤ ਕਿਸਾਨ ਮੋਰਚੇ ਵਿੱਚਲੀਆਂ ਕਿਸਾਨ ਯੂਨੀਅਨਾਂ, ਵੱਖ ਵੱਖ ਟਰੇਡ ਯੂਨੀਅਨਾਂ, ਰਾਜਸੀ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਇਨਸਾਫ-ਪਸੰਦ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਸਿੱਖਿਆ-ਸੰਸਥਾਵਾਂ ਨੂੰ ਖੁੱਲ੍ਹਵਾਉਣ ਲਈ ਸੜਕਾਂ ’ਤੇ ਆਉਣ। ਡਰੀਮਲੈਂਡ ਪਬਲਿਕ ਸਕੂਲ ਅਤੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਦੇ ਪਿੰ੍ਰਸੀਪਲਾਂ ਸ: ਹਰਦੀਪ ਸਿੰਘ ਕਾਹਲੋਂ ਅਤੇ ਸ੍ਰੀਮਤੀ ਅਮਨਦੀਪ ਕੌਰ ਅਨੁਸਾਰ, ਜਨਵਰੀ ਦੇ ਪਹਿਲੇ ਹਫਤੇ ਤੋਂ ਸਕੂਲ ਬੰਦ ਹੋਣ ਕਾਰਨ, ਸਲਾਨਾ ਪ੍ਰੀਖਿਆਵਾਂ ਦੇ ਨੇੜੇ ਪਹੁੰਚੀ, ਪੰਜਾਬ ਦੀ ਸਕੂਲ-ਸਿੱਖਿਆ ਤਾਂ ਖਾਸ ਤੌਰ ’ਤੇ ਹੀ ਪ੍ਰਭਾਵਤ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਨਲਾਈਨ ਸਿੱਖਿਆ, ਸਕੂਲਾਂ ਵਿੱਚਲੀ ਸਿੱਖਿਆ ਦਾ ਬਦਲ ਹੋ ਹੀ ਨਹੀਂ ਸਕਦੀ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਖਦਸ਼ਾ ਪ੍ਰਗਟ ਕੀਤਾ ਕਿ ਕਰੋਨਾ ਦੇ ਨਾਂ ’ਤੇ, ਸਰਕਾਰ ਦੀ ਇਹ, ਸਿੱਖਿਆ ਨੂੰ ਤਬਾਹ ਕਰਨ ਦੀ ਸਾਜਿਸ਼ ਵੀ ਹੋ ਸਕਦੀ ਹੈ ਤਾਂ ਕਿ ਦੇਸ਼ ਦੀ ਜਵਾਨੀ ਕੇਵਲ ਅਤੇ ਕੇਵਲ ਅਜਿਹੇ ਵੋਟਰਾਂ ਵਿੱਚ ਤਬਦੀਲ ਹੋ ਸਕੇ ਜਿਹੜੇ ਵਿਵੇਕ-ਰਹਿਤ ਮੱਤਦਾਨ ਕਰ ਸਕਣ। ਇਸ ਮੌਕੇ ’ਤੇ ਮਾਪਿਆਂ ਨੇ ਵੀ ਮੰਗ ਕੀਤੀ ਕਿ ਸਿੱਖਿਆ-ਸੰਸਥਾਵਾਂ, ਬਿਨ੍ਹਾਂ ਕਿਸੇ ਦੇਰੀ ਤੋਂ ਖੋਲ੍ਹੀਆਂ ਜਾਣ, ਨਹੀਂ ਤਾਂ ਉਹ ਵੋਟਾਂ ਦਾ ਬਾਈਕਾਟ ਕਰਨਗੇ ਅਤੇ ਸੜਕਾਂ ’ਤੇ ਉੱਤਰਨਗੇ। ਇਸ ਮੌਕੇ ’ਤੇ ਇੰਦਰਵੀਰ ਸਿੰਘ, ਨਰਿੰਦਰ ਸਿੰਘ, ਮਨਿੰਦਰ ਸਿੰਘ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਸੇਵਾਮੁਕਤ ਅਧਿਆਪਕ ਗੁਰਦੇਵ ਸਿੰਘ, ਗੁਰਜੋਤ ਕੌਰ, ਮਧੂ ਬਾਲਾ, ਸਰਬਜੀਤ ਸਿੰਘ ਅਤੇ ਸੰਸਥਾ ਦੇ ਵਿਦਿਆਰਥੀ ਮੌਜੂਦ ਸਨ।

ਸਿੱਖਿਆ-ਸੰਸਥਾਵਾਂ ਦੇ ਬੰਦ ਦਾ ਵਿਰੋਧ ਕਰਦੇ ਹੋਏ, ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ