Go Back
28
Feb
2022

Workshop on Student and Literary Chetak/awareness

Type : Acitivity



ਵਿਦਿਆਰਥੀ ਅਤੇ ਸਾਹਿਤਿਕ ਚੇਟਕ ਵਿਸ਼ੇ 'ਤੇ ਵਰਕਸ਼ਾਪ

ਸ: ਗਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ 'ਕਿਵੇਂ ਲਿਖੀਏ ਕਹਾਣੀ, ਕਿਵੇਂ ਲਿਖੀਏ ਲੇਖ, ਕਿਵੇਂ ਆਪਣੇ ਵਿਚਾਰ ਬਣਾਈਏ ਅਤੇ ਪ੍ਰਗਟਾਈਏ' ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਹ ਵਿਧੀਆਂ ਦੱਸਣ ਲਈ, ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਇਤਿਹਾਸ ਲਿਖ ਰਹੇ, ਪੀਪਲ ਆਕਾਈਵ ਆਫ ਰੂਰਲ ਇੰਡੀਆ ਦੇ ਸੀਨੀਅਰ ਰਿਪੋਰਟਰ ਸ੍ਰੀ ਅਮੀਰ ਮਲਿਕ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਉਨ੍ਹਾਂ ਵਿਦਿਆਰਥੀਆਂ ਨੂੰ , ਮਨੁੱਖੀ ਜੀਵਨ ਦੀ ਮਹੱਤਤਾ ਦਾ ਅਹਿਸਾਸ ਕਰਵਾ ਕੇ, ਉਨ੍ਹਾਂ ਨੂੰ ਪ੍ਰੇਰਿਆ ਕਿ ਜੀਵਨ ਨੂੰ ਸਨਮਾਨ-ਜਨਕ ਢੰਗ ਨਾਲ ਜਿਊਾਣ ਲਈ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਸਭ ਤੋਂ ਪਹਿਲਾਂ ਆਪਣੇ ਆਪ ਦੀ, ਚੰਗੇ ਵਿਅਕਤੀ ਵਜੋਂ ਪਹਿਚਾਣ ਬਣਾਉਣ ਦਾ ਟੀਚਾ ਮਿਥੇ | ਉਨ੍ਹਾਂ ਕਿਹਾ ਕਿ ਚੰਗਾ ਇਨਸਾਨ ਬਣਨਾ, ਆਪਣੇ ਆਪ ਵਿੱਚ ਇੱਕ ਆਦਰਸ਼ ਅਤੇ ਮਹੱਤਵਪੂਰਨ ਟੀਚਾ ਹੈ ਅਤੇ ਬਾਕੀ ਸਭ ਟੀਚੇ ਇਸਦੇ ਅਧੀਨ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇੱਕ ਚੰਗਾ ਮਨੁੱਖ ਹੀ ਆਪਣੇ ਦੇਸ਼, ਧਰਤੀ, ਪ੍ਰਕਿਰਤੀ, ਪਰਿਵਾਰ ਅਤੇ ਸਮੁੱਚੀ ਸਿਰਜਣਾ ਨੂੰ ਪਿਆਰ ਕਰ ਸਕਦਾ ਹੈ | ਉਨ੍ਹਾਂ ਹਰ ਵਿਦਿਆਰਥੀ ਨੂੰ ਹਰ ਰੋਜ਼ ਦਿਲਚਸਪੀ ਦੇ ਅਖਬਾਰ ਦਾ ਸੰਪਾਦਕੀ ਪੰਨਾਂ ਪੜ੍ਹਨ ਅਤੇ ਲਾਇਬਰੇਰੀ ਨਾਲ ਜੁੜਨ ਲਈ ਪ੍ਰੇਰਿਆ | ਵਿਦਿਆਰਥੀਆਂ ਦੇ ਸਵਾਲਾਂ 'ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਹਰੇਕ ਵਿਦਿਆਰਥੀ ਲਈ, ਤਕਨਾਲੋਜੀ ਦੇ ਹਾਣ ਦਾ ਹੋਣਾ ਅਤੇ ਇਸਦੀ ਯੋਗ ਵਰਤੋਂ ਕਰਨ ਦਾ ਹੁੰਨਰ ਬੇਹੱਦ ਜ਼ਰੂਰੀ ਹੈ | ਇਸ ਮੌਕੇ 'ਤੇ ਉਨ੍ਹਾਂ ਕਿਸਾਨ ਅੰਦੋਲਨ ਦੇ ਪ੍ਰਭਾਵਿਤ ਪਰਿਵਾਰਾਂ ਨਾਲ ਸਬੰਧਤ ਆਪਣੇ ਅਨੁਭਵ ਸਾਂਝੇ ਕੀਤੇ | ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਂ-ਸਾਰਣੀ ਬਣਾ ਕੇ ਪੜ੍ਹਨ ਲਈ ਪ੍ਰੇਰਿਆ | ਇਸ ਮੌਕੇ 'ਤੇ ਪਿ੍ੰਸੀਪਲ ਸ਼੍ਰੀਮਤੀ ਅਮਨਦੀਪ ਕੌਰ, ਨਰਿੰਦਰ ਸਿੰਘ, ਦਲਜੀਤ ਕੌਰ, ਗੁਰਸ਼ਰਨ ਕੌਰ, ਇੰਦਰਵੀਰ ਸਿੰਘ, ਨਰਿੰਦਰ ਕੌਰ, ਨਵਪ੍ਰੀਤ ਕੌਰ ਆਦਿ ਸ਼ਾਮਲ ਸਨ |

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਸਾਹਿਤ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਮੀਰ ਮਲਿਕ