Go Back
02
Mar
2022

Science Day celebrated at Kang Memorial Educational Institute

Type : Acitivity



ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਵਿਗਿਆਨ ਦਿਵਸ ਮਨਾਇਆ

ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ: ਕੁਲਦੀਪ ਸਿੰਘ ਨੇ ਮਨੁੱਖੀ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਸਰਲ ਬਣਾ ਦਿੱਤਾ ਹੈ, ਇਸਨੇ ਹਰ ਕਿਸਮ ਦੇ ਵਿਕਾਸ ਨੂੰ ਤੇਜ਼ ਕੀਤਾ ਹੈ ਅਤੇ ਇਸਦੇ ਕਾਰਨ ਹੀ ਮਨੁੱਖ ਅੰਬਰਾਂ ਦੀ ਥਾਹ ਪਾ ਰਿਹਾ ਹੈ। ਉਨ੍ਹਾਂ ਪ੍ਰਸਿੱਧ ਵਿਗਿਆਨੀ ਜੇ ਡੀ ਬਰਨਾਲ ਦੇ ਹਵਾਲੇ ਨਾਲ ਦੱਸਿਆ ਕਿ ਵਿਗਿਆਨਕ ਖੋਜਾਂ ਲਗਾਤਾਰ ਜਾਰੀ ਹਨ ਅਤੇ ਇਹ ਲੱਭਤ ਲੱਭੀ ਜਾਣੀ ਬਾਕੀ ਹੈ ਕਿ ਵਿਗਿਆਨ ਕੇਵਲ ਅਤੇ ਕੇਵਲ, ਵਿਕਾਸ ਦੇ ਹੀ ਕੰਮ ਆ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਹੋ ਰਿਹਾ ਯੁੱਧ, ਅਮਾਨਵੀ ਹੈ ਅਤੇ ਇਸਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਮੌਕੇ ਸਭ ਨੇ ਇਸ ਨਿਹੱਕੀ ਜੰਗ ਵਿਰੁੱਧ ਆਵਾਜ਼ ਉਠਾਈ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ, ਯਸ਼ਪਾਲ ਦਾ ਲਿਖਿਆ ਲੇਖ ‘ਅਜੋਕੇ ਵਿਗਿਆਨ ਦਾ ਮੁੱਢ ਬੱਝਣ ਦੀ ਕਹਾਣੀ’ ਪੜਿ੍ਹਆ ਅਤੇ ਵਿਗਿਆਨੀ ਸੀ ਵੀ ਰਮਨ ਦੇ ਜੀਵਨ ਬਿਓਰੇ ਤੋਂ ਇਲਾਵਾ ਹੁਣ ਤੱਕ ਹੋਏ ਵਿਗਿਆਨਕ ਵਿਕਾਸ ਬਾਰੇ ਦੱਸਿਆ। ਫਜਿਕਸ ਲੈਕਚਰਾਰ ਦਲਜੀਤ ਕੌਰ, ਸਿਮਰਨਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਕੋਲੋਂ ਵਿਗਿਆਨਕ ਖੇਡਾਂ ਕਰਵਾਈਆਂ। ਇੱਕ ਡਾਕੂਮੈਂਟਰੀ ਵੀ ਵਿਖਾਈ ਗਈ ਕਿ ਸਾਗਰ ਦਾ ਰੰਗ ਨੀਲਾ ਕਿਉਂ ਹੁੰਦਾ ਹੈ। ਵਿਗਿਆਨਕ ਖੇਡਾਂ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਇਸ ਮੌਕੇ ’ਤੇ ਨਰਿੰਦਰ ਸਿੰਘ, ਮਨਪ੍ਰੀਤ ਕੌਰ, ਹਰਜੋਤ ਕੌਰ, ਮਨਿੰਦਰ ਸਿੰਘ, ਸਰਬਜੀਤ ਸਿੰਘ, ਕਿਰਨਜੀਤ ਕੌਰ, ਗੁਰਸ਼ਰਨ ਕੌਰ ਅਤੇ ਨਰਿੰਦਰ ਕੌਰ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਮਨਾਏ ਗਏ ਵਿਗਿਆਨ ਦਿਵਸ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇਣ ਸਮੇਂ ਡਾ: ਕੁਲਦੀਪ ਸਿੰਘ