News & Events
May
2022
May
2022
Apr
2022
Farewell to +2 Students
Type : Acitivity
Apr
2022
Apr
2022
Apr
2022
Mar
2022
Mar
2022
Mar
2022
Mar
2022
Tributes were paid to Shaheed Bhagat Singh, Rajguru and Sukhdev
Type : Acitivity
ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਔਰਤ ਵਰਗ ਨੂੰ ਬਰਾਬਰ ਦੀ ਧਿਰ ਵਜੋਂ ਮਾਨਤਾ ਦੇਣ 'ਤੇ ਜ਼ੋਰ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
ਅਜੇ ਵੀ ਅਧੂਰਾ ਹੈ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ
‘‘ਸ਼ਹੀਦ ਭਗਤ ਸਿੰਘ ਨੂੰ, ਭਾਰਤੀ ਇਨਕਲਾਬ ਦੇ ਚਿੰਨ ਵਜੋਂ ਇਸ ਕਰਕੇ ਜਾਣਿਆਂ ਜਾਂਦਾ ਹੈ ਕਿ ਉਸਨੇ ਦੁਨੀਆਂ ਭਰ ਦੇ ਇਨਕਲਾਬੀ ਸਾਹਿਤ ਦਾ ਅਧਿਐਨ ਕੀਤਾ ਸੀ, ਜਿਸ ਕਾਰਨ ਉਹ ਇਸ ਸਿੱਟੇ ’ਤੇ ਪਹੁੰਚ ਗਿਆ ਸੀ ਕਿ ਜਦੋਂ ਤੱਕ ਇਸ ਧਰਤੀ ’ਤੇ ਬੰਦਾ, ਬੰਦੇ ਨੂੰ ਲੁੱਟਦਾ ਰਹੇਗਾ, ਉਦੋਂ ਤੱਕ ਨੇਕੀ ਅਤੇ ਬਦੀ ਦਰਮਿਆਨ ਯੁੱਧ ਚੱਲਦਾ ਰਹੇਗਾ।’’
ਇਹ ਵਿਚਾਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਸੀਨੀਅਰ ਰਿਪੋਰਟਰ ਸ਼੍ਰੀ ਅਮੀਰ ਮਲਿਕ ਨੇ ਪ੍ਰਗਟ ਕੀਤੇ। ਉਹ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼, ਬਸੀ ਗੁੱਜਰਾਂ ਵਿਖੇ, 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਗਏ, ਸ਼ਰਧਾਜਲੀ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਹਾਲਾਤ ਉਸ ਸਮੇਂ ਤੋਂ ਵੀ ਬਦਤਰ ਹਨ, ਕਿਉਂਕਿ ਇੱਥੇ ਵੱਡੀ ਪੱਧਰ ’ਤੇ ਵਿਤਕਰਾ ਹੈ, ਅਮੀਰ, ਗਰੀਬ ਵਿੱਚ ਵਧਦਾ ਪਾੜ੍ਹਾ ਹੈ, ਅਨਿਆਂ ਹੈ, ਔਰਤਾਂ ਅਸੁਰੱਖਿਅਤ ਹਨ, ਸਿੱਖਿਆ ਅਤੇ ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ, ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਹੇ ਹਨ, ਸੱਤਾਧਾਰੀ ਧਿਰ ਵੱਲੋਂ ਖਾਣਾ, ਪੀਣਾ ਅਤੇ ਪਹਿਨਣਾ ਤੈਅ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਪ੍ਰਿੰਸੀਪਲ ਅਮਨਦੀਪ ਕੌਰ ਅਤੇ ਹੋਰ ਸਟਾਫ ਮੈਂਬਰਾਂ ਨੇ ਸ਼ਹੀਦਾਂ ਦੀਆਂ ਤਸ਼ਵੀਰਾਂ ਨੂੰ ਪੁਸ਼ਪ ਅਰਪਣ ਕੀਤੇ। ਦੱਸਿਆ ਗਿਆ ਕਿ ਭਾਵੇਂ ਅਸੀਂ 91ਵੇਂ ਵਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਪਰ ਹਰ ਵਾਰ ਇਹੋ ਮਹਿਸੂਸ ਹੁੰਦਾ ਹੈ ਕਿ ਇਹ ਸ਼ਹੀਦ, ਭਰ ਜਵਾਨ ਹਨ ਅਤੇ ਸਾਡੇ ਨਾਲ ਹਨ। ਉਨ੍ਹਾਂ ਦੇ ਭਰ ਜਵਾਨੀ ਵਿੱਚ ਚਲੇ ਜਾਣ ਦੀ ਯਾਦ ਦੌਰਾਨ, ਸਭ ਦੀਆਂ ਅੱਖਾਂ ਸੇਜਲ ਹੋ ਗਈਆਂ। ਇਸ ਗੱਲ ’ਤੇ ਦੁੱਖ ਵੀ ਪ੍ਰਗਟ ਕੀਤਾ ਗਿਆ ਕਿ ਅਨੇਕਾਂ ਕਾਰਨਾਂ ਕਰਕੇ ਅਤੇ ਮਿੱਥੀ ਸਾਜ਼ਿਸ਼ ਅਧੀਨ ਸਾਡੇ ਲੋਕਾਂ ਅਤੇ ਖਾਸ ਕਰਕੇ ਜਵਾਨੀ ਦੀ ਯਾਦ ਵਿੱਚੋਂ, ਇਨ੍ਹਾਂ ਅਮਰ ਸ਼ਹੀਦਾਂ ਨੂੰ ਭੁਲਾਇਆ ਜਾ ਰਿਹਾ ਹੈ। ਸ਼ਹੀਦਾਂ ਦੀ ਯਾਦ ਵਿੱਚ ਆਪਣੇ ਵਿਚਾਰ ਰੱਖਣ ਵਾਲਿਆਂ ਵਿੱਚ ਨਵਪ੍ਰੀਤ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਅੰਮ੍ਰਿਤਪਾਲ ਕੌਰ, ਇੰਦਰਵੀਰ ਸਿੰਘ, ਹਰਜੋਤ ਕੌਰ, ਦਲਜੀਤ ਕੌਰ, ਨਰਿੰਦਰ ਕੌਰ, ਸਰਬਜੀਤ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ’ਤੇ ਨਰਿੰਦਰ ਸਿੰਘ, ਗੁਰਸ਼ਰਨ ਕੌਰ, ਮਧੂ ਬਾਲਾ, ਗੁਰਜੋਤ ਕੌਰ, ਗੁਰਵਿੰਦਰ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁਜਰਾਂ ਵਿਖੇ, 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਸਮੇਂ ਦਾ ਦ੍ਰਿਸ਼
