News & Events
May
2022
May
2022
Apr
2022
Farewell to +2 Students
Type : Acitivity
Apr
2022
Apr
2022
Apr
2022
Mar
2022
Mar
2022
Mar
2022
Apr
2022
Conducted events dedicated to World Health Day
Type : Acitivity
ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਕਰਾਇਆ
ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼, ਬਸੀ ਗੁੱਜਰਾਂ ਵਿਖੇ, ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ। ਸਭ ਤੋਂ ਪਹਿਲਾਂ ਜੀਵ-ਵਿਗਿਆਨ ਦੀ ਲੈਕਚਰਾਰ ਸ੍ਰੀਮਤੀ ਨਵਪ੍ਰੀਤ ਕੌਰ ਨੇ ‘ਸਿਹਤ ਅਤੇ ਖਾਧ-ਖੁਰਾਕ’ ਵਿਸ਼ੇ ’ਤੇ ਡਾ: ਕ੍ਰਿਸ ਗੁਨਾਰ ਦੇ ਲੇਖ ਵਿੱਚ ਸੁਝਾਏ, ਸੁਝਾਵਾਂ ਦੀ ਵਿਆਖਿਆ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਦਿਸਦੇ ਵਿਅਕਤੀ ਨੂੰ ਹੀ ਸਿਹਤਮੰਦ ਨਹੀਂ ਕਿਹਾ ਜਾ ਸਕਦਾ, ਜਦੋਂ ਕਿ ਇਸਦੇ ਨਾਲ ਹੀ ਸਬੰਧਤ ਦਾ ਮਾਨਸਿਕ ਅਤੇ ਸਮਾਜਿਕ ਤੌਰ ’ਤੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਦੱਸਿਆ ਗਿਆ ਕਿ ਜਿੱਥੇ ਸਾਡੀ ਖਾਧ-ਖੁਰਾਕ, ਨਿਯਮਤ ਅਤੇ ਪੌਸ਼ਟਿਕ ਹੋਣੀ ਚਾਹੀਦੀ ਹੈ, ਉੱਥੇ ਮਾਨਸਿਕ-ਸਿਹਤ ਲਈ ਸਾਨੂੰ ਸਿੱਖਿਆ, ਸਾਹਿਤ, ਨਰੋਈ ਜੀਵਨ-ਸ਼ੈਲੀ, ਦੂਸਰਿਆਂ ਦੀ ਹਸਤੀ ਨੂੰ ਕਬੂਲਣ ਆਦਿ ਤੋਂ ਇਲਾਵਾ ਹਰੇਕ ਨੂੰ ਦਇਆ, ਨਿਮਰਤਾ, ਧੀਰਜ ਆਦਿ ਮਾਨਵੀ ਭਾਵਨਾਵਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਮਨਪ੍ਰੀਤ ਕੌਰ ਅਤੇ ਦਲਜੀਤ ਕੌਰ ਨੇ ਵਿਸ਼ੇ ਅਧੀਨ ਕਵਿਤਾਵਾਂ ਪੜ੍ਹੀਆਂ ਅਤੇ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਆਹਾਰ ਲੈਣ, ਕਸਰਤ ਕਰਨ ਅਤੇ ਸਮਾਜਿਕ ਖਿੰਡਾਵਾਂ ਤੋਂ ਬਚਣ ਲਈ ਪ੍ਰੇਰਿਆ। ਇਸੇ ਦੌਰਾਨ ਮਿਡਲ ਅਤੇ ਸੀਨੀਅਰ ਗਰੁੱਪਾਂ ਦੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਪੋਸਟਰ ਮੁਕਾਬਲੇ ਵਿੱਚ ਭਾਗ ਲਿਆ, ਮਿਡਲ ਗਰੁੱਪ ਦੀਆਂ ਇਸ਼ਮੀਤ ਅਤੇ ਜੈਸਮੀਨ, ਸੀਨੀਅਰ ਵਿੰਗ ਦੀਆਂ ਲਵਲੀਨਜੋਤ ਕੌਰ ਅਤੇ ਸੁਖਮਨ ਨੇ ਪਹਿਲੀਆਂ ਅਤੇ ਦੂਜੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ’ਤੇ ਨਰਿੰਦਰ ਸਿੰਘ, ਬੇਅੰਤ ਕੌਰ, ਮਨਪ੍ਰੀਤ ਕੌਰ, ਇੰਦਰਵੀਰ ਸਿੰਘ, ਨਰਿੰਦਰ ਕੌਰ, ਕਿਰਨਜੀਤ ਕੌਰ, ਗੁਰਸ਼ਰਨ ਕੌਰ, ਮਨਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।
ਕੰਗ ਯਾਦਗਾਰੀ ਸਿਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਦੇ ਪੋਸਟਰ ਮੇਕਿੰਗ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾ ਸਟਾਫ ਮੈਂਬਰਾਂ ਨਾਲ
