Go Back
30
Jul
2022

'Teeyan Da Tiohar' celebrated in educational institutions of Basi Gujjars

Type : Acitivity



ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਵਿੱਚ ਮਨਾਇਆ ‘ਤੀਆਂ ਦਾ ਤਿਓਹਾਰ’

ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿੱਚ, ਤੀਆਂ ਦਾ ਤਿਓਹਾਰ ਮਨਾਇਆ ਗਿਆ। ਮਿਸ ਤੀਜ ਦੇ ਮੁਕਾਬਲੇ ਵਿੱਚ, ਜੇਤੂ ਤਾਜ, +2 ਮੈਡੀਕਲ ਦੀ ਵਿਦਿਆਰਥਣ ਲਵਲੀਨਜੋਤ ਕੌਰ ਦੇ ਹਿੱਸੇ ਆਇਆ। ਸੰਗੀਤ-ਅਧਿਆਪਕ ਸਰਬਜੀਤ ਸਿੰਘ ਅਤੇ ਅਧਿਆਪਕਾ ਸਰਬਜੀਤ ਕੌਰ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਾਟਕ, ਕਵਿਤਾਵਾਂ, ਗੀਤ, ਸੰਮੀਂ, ਝੂੰਮਰ, ਗਿੱਧਾ ਆਦਿ ਕਲਾ ਵੰਨਗੀਆਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਰੋਤੇ ਵਿਦਿਆਰਥੀਆਂ ਅਤੇ ਉਨ੍ਹਾ ਦੇ ਮਾਪਿਆਂ ਨੇ ਭਰਵੀਂ ਦਾਦ ਦਿੱਤੀ। ਇਸ ਮੌਕੇ ’ਤੇ ਵਿਦਿਆਰਥੀਆਂ ਨੂੰ, ਬੀਤੇ ਜੀਵਨ ਦਾ ਹਿੱਸਾ ਰਹੇ ਚਰਖਿਆਂ, ਫੁਲਕਾਰੀਆਂ, ਤ੍ਰਿੰਞਣਾ, ਸਿੱਠਣੀਆਂ, ਵਿਆਹਾਂ ਵਿੱਚ ਵਿਚੋਲੇ ਦੀ ਭੂਮਿਕਾ, ਸਾਲੂਆਂ, ਦਾਜ, ਵਰੀ, ਕੈਂਠਾ, ਬੀਤੇ ਸਮੇਂ ਦੀਆਂ ਬਰਾਤਾਂ, ਰਥ ਗੱਡੀਆਂ, ਰਿਸ਼ਤੇ-ਨਾਤਿਆਂ ਦੇ ਰੀਤੀ/ਰਿਵਾਜਾਂ ਆਦਿ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪਿ੍ਰੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ, ਘਰਾਂ ਵਿੱਚਲੇ ਨਾਨੀ/ਦਾਦੀ ਆਦਿ ਰਿਸ਼ਤਿਆਂ ਤੋਂ ਬੀਤੇ ਪਰੀ-ਕਹਾਣੀਆਂ ਅਤੇ ਵਿਰਸੇ ਦੀਆਂ ਗੱਲਾਂ ਸੁਣਨ ਲਈ ਪ੍ਰੇਰਿਆ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਜ-ਕੱਲ੍ਹ ਮੁਬਾਈਲ ਦੀ ਬੇਲੋੜੀ ਵਰਤੋਂ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਰਿਸ਼ਤਿਆਂ ਨਾਲੋਂ ਤੋੜ ਹੀ ਨਹੀਂ ਰਹੀ, ਸਗੋਂ ਆਪਣੇ-ਆਪ ਨਾਲੋਂ ਤੋੜ ਕੇ ਗੁਸੈਲ ਵੀ ਬਣਾ ਰਹੀ ਹੈ। ਗਣਿਤ ਲੈਕਚਰਾਰ ਨਰਿੰਦਰ ਕੌਰ ਅਤੇ ਪੰਜਾਬੀ ਲੈਕਚਰਾਰ ਜਸਪ੍ਰੀਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜੱਜਾਂ ਦੀ ਭੂਮਿਕਾ ਨਵਪ੍ਰੀਤ ਕੌਰ, ਬੇਅੰਤ ਕੌਰ ਅਤੇ ਜਗਮੀਤ ਕੌਰ ਨੇ ਨਿਭਾਈ। ਇਸ ਮੌਕੇ ’ਤੇ ਸ੍ਰੀਮਤੀ ਬਲਵੰਤ ਕੌਰ ਕੰਧੋਲਾ, ਪੜ੍ਹ ਚੁੱਕੇ ਵਿਦਿਆਰਥੀਆਂ ਵਿੱਚੋਂ ਹਰਸ਼ਦੀਪ ਕੌਰ, ਹੇਮਨਪ੍ਰੀਤ ਕੌਰ, ਜੈਸਮੀਨ ਕੌਰ, ਸੁਖਮਨਪ੍ਰੀਤ ਕੌਰ, ਜੀਵਨਜੋਤ ਸਿੰਘ, ਚੌਧਰੀ ਤੀਰਥ ਰਾਮ, ਵਿਦਿਆਰਥੀਆਂ ਦੇ ਮਾਪੇ ਅਤੇ ਸਟਾਫ ਮੈਂਬਰ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਸਿਖਿਆ-ਸੰਸਥਾਵਾਂ ਵਿਖੇ ਤੀਆਂ ਦਾ ਤਿਓਹਾਰ ਮਨਾਂਏ ਜਾਣ ਦੇ ਦ੍ਰਿਸ਼