News & Events
Dec
2022
Nov
2022
Nov
2022
Oct
2022
Sep
2022
Sep
2022
Sep
2022
Aug
2022
Sep
2022
Kang Memorial Educational Institutions planted 500 saplings under Mission Hariyali
Type : Acitivity
ਮਿਸ਼ਨ ਹਰਿਆਲੀ ਅਧੀਨ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਨੇ 500 ਪੌਦੇ ਲਾਏ
ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੀਆਂ ਸਿੱਖਿਆ ਸੰਸਥਾਵਾਂ ਸ. ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ ਮਿਸ਼ਨ ਹਰਿਆਲੀ ਅਧੀਨ 500 ਪੌਦੇ ਲਗਾਏ ਗਏ।ਪੌਦੇ ਲਗਾਉਂਣ ਦੀ ਇਸ ਮੁਹਿੰਮ ਨੂੰ ਪਿੰਡ ਵਾਸੀਆਂ ਦੁਆਰਾ ਵੀ ਸਰਾਹਿਆ ਗਿਆ ਤੇ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪਿੰਡ ਦੇ ਸਰਪੰਚ ਜਸਵੰਤ ਸਿੰਘ, ਓਹਨਾ ਦਾ ਭਰਾ ਗੁਰਮਿੰਦਰ ਸਿੰਘ, ਪੰਚਾਇਤ ਮੈਂਬਰ ਗਗਨਦੀਪ ਕੌਰ ਅਤੇ ਸਾਬਕਾ ਸਰਪੰਚ ਚੌਧਰੀ ਤੀਰਥ ਰਾਮ ਹੋਰਾਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ, ਆਪੋ-ਅਪਣੇ ਨਾਮ ਦੇ ਪੌਦੇ ਲਗਾਏ। ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਪੌਦੇ "ਮਿਸ਼ਨ ਹਰਿਆਲੀ 2022" ਦੇ ਅਧੀਨ ਲਗਾਏ ਗਏ ਹਨ। ਇਸ ਮੁਹਿੰਮ ਦੀ ਸ਼ੁਰੂਆਤ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ (ਐਫ਼ ਏ ਪੀ) ਦੁਆਰਾ ਕੀਤੀ ਗਈ ਹੈ। ਫੈਡਰੇਸ਼ਨ ਦੇ ਸੱਦੇ ਅਨੁਸਾਰ ਬੱਝਵੇ ਰੂਪ ਵਿੱਚ ਪੌਦੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਦੋਨਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੁਆਰਾ 500 ਪੌਦੇ ਲਗਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪੋ-ਆਪਣੇ ਘਰਾਂ ਵਿੱਚ ਪੌਦੇ ਲਗਾਏ, ਹਰੇਕ ਵਿਦਿਆਰਥੀ ਅਤੇ ਸਟਾਫ਼ ਮੈਂਬਰ ਨੇ ਆਪੋ-ਆਪਣੇ ਨਾਮ ਦਾ ਪੌਦਾ ਲਗਾਇਆ ਹੈ ਤੇ ਬਕਾਇਦਾ ਆਪਣੇ ਨਾਮ ਦੀਆਂ ਤਖਤੀਆਂ ਵੀ ਪੌਦਿਆਂ ਦੇ ਨਾਲ ਲਗਾਈਆਂ ਹਨ, ਹਰੇਕ ਵਿਦਿਆਰਥੀ ਅਤੇ ਅਧਿਆਪਕ ਇਹਨਾਂ ਪੌਦਿਆਂ ਦੀ
ਸਾਂਭ-ਸੰਭਾਲ ਕਰੇਗਾ। ਨਾ ਕੇਵਲ ਇਹਨਾਂ ਪੌਦਿਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ ਸਗੋਂ ਪੌਦੇ ਲਗਾਉਂਣ ਦੀ ਇਸ ਮੁਹਿੰਮ ਦੀ ਲਗਾਤਾਰਤਾ ਨੂੰ ਹਰ ਸਾਲ ਜਾਰੀ ਰੱਖਿਆ ਜਾਵੇਗਾ। ਸੰਸਥਾ ਦੇ ਨਿਰਦੇਸ਼ਕ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੁਆਰਾ ਇਸ ਮੁਹਿੰਮ ਵਿਚ ਵੱਧ ਚੜ੍ਹਕੇ ਭਾਗ ਲੈਣ ਬਦਲੇ ਸ਼ਲਾਘਾ ਕੀਤੀ। ਅੰਤ ਵਿੱਚ ਦੋਵਾਂ ਸਕੂਲਾਂ ਦੇ ਪ੍ਰਿੰਸੀਪਲਾਂ, ਸ਼੍ਰੀਮਤੀ ਅਮਨਦੀਪ ਕੌਰ ਅਤੇ ਸ਼੍ਰੀਮਤੀ ਨਵਪ੍ਰੀਤ ਕੌਰ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਬਾਰੇ ਦੱਸਿਆ ਕਿ ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਰੁੱਖਾਂ ਦੀ ਸੰਭਾਲ ਆਪਣੇ ਜੀਵਨ ਵਾਂਗ ਹੀ ਕਰਨੀ ਚਾਹੀਦੀ ਹੈ ਕਿਉਂਕਿ ਰੁੱਖਾਂ ਦੇ ਕਾਰਨ ਹੀ ਅਸੀਂ ਜਿਉਂਦੇ ਹਾਂ। ਜੇ ਰੁੱਖ ਨਾ ਹੋਣ ਤਾਂ ਮਾਨਵ ਸਭਿਅਤਾ ਦਾ ਅੰਤ ਹੋ ਜਾਵੇਗਾ, ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਵਿਦਿਆਰਥੀਆਂ ਦੁਆਰਾ "ਵੱਧ ਤੋਂ ਵੱਧ ਰੁੱਖ ਲਗਾਵਾਂਗੇ, ਵਿਸ਼ਵ ਰਿਕਾਰਡ ਬਣਾਵਾਂਗੇ" ਦੇ ਨਾਅਰੇ ਵੀ ਲਏ। ਇਸ ਮੌਕੇ ‘ਤੇ ਜਲਦੀ ਹੀ ਸਕੂਲ ਦੇ ਅਹਾਤੇ ਵਿੱਚ ‘ਗੁਰੂ ਨਾਨਕ ਬਗੀਚੀ’ ਬਣਾਉਣ ਦਾ ਨਿਰਨਾ ਵੀ ਲਿਆ ਗਿਆ। ਇਸ ਮੌਕੇ ਇੰਦਰਵੀਰ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ , ਵਿਸ਼ਾਲੀ ਦੱਤ , ਸਿਮਰਨਜੀਤ ਕੌਰ ,ਦਲਜੀਤ ਕੌਰ, ਗੁਰਸ਼ਰਨ ਕੌਰ, ਏਕਤਾ, ਬੇਅੰਤ ਕੌਰ, ਨਰਿੰਦਰ ਕੌਰ , ਹਰਦੀਪ ਕੌਰ ਆਦਿ ਅਧਿਆਪਕ ਮੌਜੂਦ ਸਨ।
ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ, ਮਿਸ਼ਨ ਹਰਿਆਲੀ 2022 ਅਧੀਨ ਪੌਦੇ ਲਾਏ ਜਾਣ ਦਾ ਦ੍ਰਿਸ਼
