Go Back
27
Sep
2022

Collective effort in school park cleanup

Type : Acitivity



ਸਮੂਹਿਕ-ਉੱਦਮ ਦੁਆਰਾ ਕੀਤੀ ਗਈ ਸਕੂਲ ਪਾਰਕ ਦੀ ਸਫਾਈ

ਸਿੱਖਿਆ ਮਨੁੱਖ ਵਿੱਚ, ਮਨੁੱਖੀ-ਗੁਣ ਵਿਦਮਾਨ ਕਰਦੀ ਹੈ - ਰੌਣੀ

‘‘ਸਿੱਖਿਆ ਕੇਵਲ ਕਿਤਾਬੀ ਗਿਆਨ ਹੀ ਨਹੀਂ, ਸਗੋਂ ਇਹ ਵਿਦਿਆਰਥੀ ਨੂੰ ਜ਼ਿੰਦਗੀ ਜਿਊਂਣ ਦਾ ਹੁੰਨਰ ਸਿਖਾਉਣ ਲਈ, ਮਨੁੱਖ ਵਿੱਚ ਬਹੁਤ ਸਾਰੇ ਮਨੁੱਖੀ-ਗੁਣ ਵਿਦਮਾਨ ਕਰਦੀ ਹੈ ਅਤੇ ਅੱਜ ਇਸ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਸਮੂਹ ਦੀ ਸਿਆਣੀ-ਸ਼ਕਤੀ ਦਾ ਅਹਿਸਾਸ ਕਰਾਇਆ ਗਿਆ ਹੈ।’’ ਇਹ ਸ਼ਬਦ ਪੰਜਾਬੀ ਫਿਲਮਾਂ ਦੇ ਪ੍ਰਸਿੱਧ-ਅਦਾਕਾਰ ਅਤੇ ਮੇਜ਼ਬਾਨ ਸਿੱਖਿਆ-ਸੰਸਥਾ ਦੇ ਪ੍ਰਬੰਧਕੀ ਕਮੇਟੀ ਮੈਂਬਰ ਸ: ਮਲਕੀਤ ਸਿੰਘ ਰੌਣੀ ਨੇ ਕਹੇ। ਉਹ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ‘ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ’ ਦੇ ਪਾਰਕ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਸਮੂਹਿਕ-ਉੱਦਮ ਨਾਲ ਕੀਤੀ ਜਾ ਰਹੀ, ਸਕੂਲਾਂ ਦੇ ਪਾਰਕ ਦੀ ਸਫਾਈ-ਮੁਹਿੰਮ ਦੌਰਾਨ ਬੋਲ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਖੁਦ ਵੀ ਸਫਾਈ ਕੀਤੀ। ਸਕੂਲ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਕੋਰੋਨਾ-ਕਾਲ ਦੌਰਾਨ ਇਸ ਸਕੂਲ ਦੇ ਪਾਰਕ ਵਿੱਚ ਬੋਲੋੜੇ ਨਦੀਨ ਉੱਗ ਆਏ ਸਨ ਜੋ ਘਾਹ ਦੇ ਮਸ਼ੀਨੀ ਕੱਟ ਦੌਰਾਨ ਵੀ ਅੜਿਕਾ ਬਣਦੇ ਸਨ। ਬੀਤੇ ਦਿਨ ਦੀ ਭਾਰੀ ਵਰਖਾ ਤੋਂ ਬਾਅਦ ਇਸ ਨਦੀਨ ਨੂੰ ਜੜੋਂ ਪੁੱਟਣ ਦਾ ਇਹ ਸੁਨਹਿਰੀ ਮੌਕਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਾਰਕ ਜਿਸਨੂੰ ਵੇਖ ਕੇ ਅਸੁਖਾਵਾਂ ਲੱਗਿਆ ਕਰਦਾ ਸੀ, ਉਹ 4 ਘੰਟਿਆਂ ਦੇ, ਸਮੂਹਿਕ-ਉੱਦਮ ਨਾਲ ਖੂਬਸੂਰਤ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ਾਂ ਕਾਰਨ ਨਰਮ ਹੋਈ ਧਰਤੀ ਕਾਰਨ, ਅਜਿਹਾ ਕਰਨ ਦਾ ਮੌਕਾ ਤਾਂ ਸੀ ਹੀ ਪਰ ਸਾਡੇ ਲਈ, ਸਟਾਫ ਅਤੇ ਵਿਦਿਆਰਥੀਆਂ ਨੂੰ, ਸਮੂਹਿਕ-ਉੱਦਮ ਦਾ ਕਮਾਲ ਦਖਾਉਣ ਦਾ ਵੀ ਵਧੀਆ ਮੌਕਾ ਸੀ, ਜਿਸਨੂੰ ਅਸੀਂ ਗੁਆਉਣਾ ਨਹੀਂ ਸੀ ਚਾਹੁੰਦੇ। ਇਸ ਉੱਦਮ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਾਂਝੇ ਉੱਦਮ ਦੀ ਬਰਕਤ ਵਜੋਂ ਮਿਸਾਲ ਪੈਦਾ ਕੀਤੀ। ਇਸ ਮੌਕੇ ’ਤੇ ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੇ ਪਾਰਕ ਦੀ ਸਫਾਈ ਮੁਹਿੰਮ ਦੌਰਾਨ ਵਿਦਿਆਰਥੀਆਂ ਨਾਲ ਨਦੀਨ ਪੁੱਟਦੇ ਹੋਏ ਪ੍ਰਸਿੱਧ ਅਦਾਕਾਰ ਮਲਕੀਤ ਸਿੰਘ ਰੌਣੀ