Go Back
30
Sep
2022

Shaheed Bhagat Singh's birthday was celebrated

Type : Acitivity



ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚਲਦੀਆਂ, ਪਿੰਡ ਬੱਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਅਤੇ ਡਰੀਮਲੈ’ਡ ਪਬਲਿਕ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਆਪਣੇ ਵਿਚਾਰ ਪੇਸ਼ ਕੀਤੇ | ਉਹਨਾਂ ਦੱਸਿਆ ਕਿ ਭਗਤ ਸਿੰਘ ਨੂੰ ਅਸੀਂ ਸਿਰਫ ਪਿਸਤੌਲ ਨਾਲ ਹੀ ਜੋੜ ਕੇ ਦੇਖ ਰਹੇ ਹਾਂ, ਪਰ ਭਗਤ ਸਿੰਘ ਬਾਰੇ ਅਸਲ ਸੱਚ ਇਹ ਹੈ ਕਿ ਉਸਨੇ ਵਿਸ਼ਵ-ਪ੍ਰਸਿੱਧ ਲੇਖਕਾਂ ਦੀਆਂ ਸੈਕੜੇ ਹੀ ਕਿਤਾਬਾਂ ਪੜ੍ਹਕੇ, ਆਪਣੇ ਨਜ਼ਰੀਏ ਨੂੰ ਵਿਕਸਤ ਕੀਤਾ ਸੀ। ਉਸਨੇ ਦੇਸ਼ ਅੰਦਰ ਅੰਗਰੇਜ਼ ਸਾਮਰਾਜੀਆਂ ਵੱਲੋ’ ਕੀਤੇ ਜਾਂਦੇ ਅਨਿਆਂ ਵਿਰੁੱਧ, ਲੋਕ-ਨਾਇਕ ਬਣਨ ਦਾ ਮਾਰਗ ਚੁਣਿਆ ਸੀ। ਉਹ ਸ਼ਹੀਦ-ਏ-ਆਜਮ ਇਸ ਲਈ ਹੈ ਕਿ ਉਹ ਇਸ ਧਰਤੀ ਦੇ ਲੁਟੇਰੇ ਪ੍ਰਬੰਧ ਨੂੰ ਘੋਰ-ਘਿਰਣਾ ਕਰਦਾ ਸੀ ਅਤੇ ਨਿਆਂ ਅਤੇ ਬਰਾਬਰੀ ਅਧਾਰਤ ਪ੍ਰਬੰਧ ਦਾ ਹਾਮੀ ਸੀ। ਉਨ੍ਹਾਂ ਵਿਦਿਆਰਥੀਆਂ ਨੂੰ, ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਪੜ੍ਹਨ, ਉਸਦੇ ਜੀਵਨ-ਸੰਘਰਸ਼ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਸਾਡੇ ਸਭ ਲਈ ਸ਼ਹੀਦ ਭਗਤ ਸਿੰਘ ਨੂੰ ਸਮੁੱਚਤਾ ਵਿੱਚ ਜਾਣ ਲੈਣਾ, ਆਪਣੇ-ਆਪ ਵਿੱਚ ਅਜਿਹਾ ਝਰੋਖਾ ਹੈ, ਜਿਸ ਵਿੱਚੀ’ ਵੇਖ ਕੇ ਅਸੀਂ ਆਪਣਾ ਸੰਸਾਰ-ਦ੍ਰਿਸ਼ਟੀਕੋਣ ਬਣਾ ਸਕਦੇ ਹਾਂ। ਇਸ ਮੌਕੇ ‘ਤੇ 28 ਸਤੰਬਰ ਨੂੰ ਜਨਮੇ’ ਮਰਹੂਮ ਸੋਵੀਅਤ ਵਿੱਦਿਆ-ਵਿਗਿਆਨੀ ਵਾਸਿਲੀ ਸੁਖੋਮਲਿੰਸਕੀ ਅਤੇ ਪੰਜਾਬ ਵਿੱਚ ਥੜਾ-ਥੀਏਟਰ ਦੇ ਪਿਤਾਮਾ ਮਰਹੂਮ ਗੁਰਸ਼ਰਨ ਸਿੰਘ ਨੂੰ ਵੀ ਯਾਦ ਕੀਤਾ ਗਿਆ। ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਲੇਖ ਪੜ੍ਹੇ ਜਿਨ੍ਹਾਂ ਵਿੱਚ ਸਚਨੂਰ ਕੌਰ, ਸੁਖਮਨ ਕੌਰ ਅਤੇ ਦਲਵੀਰ ਕੌਰ ਸ਼ਾਮਲ ਹਨ | ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਡਾਕੂਮੈਟਰੀਆਂ ਦਿਖਾਈਆਂ ਗਈਆਂ। ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰਸ ਲੈਕਚਰਾਰ ਕਿਰਨਦੀਪ ਕੌਰ ਅਤੇ ਖੇਡ-ਅਧਿਆਪਕ ਵੀਰਇੰਦਰ ਸਿੰਘ ਸ਼ਾਮਲ ਸਨ। ਇਸ ਸਮੇਂ ਸਤੰਬਰ ਪ੍ਰੀਖਿਆ ਵਿੱਚ ਪਹਿਲੀਆਂ ਪੁਜ਼ੀਸ਼ਨਾਂ ‘ਤੇ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਨਵਪ੍ਰੀਤ ਕੌਰ, ਦਲਜੀਤ ਕੌਰ, ਜਗਮੀਤ ਕੌਰ, ਗੁਰਸ਼ਰਨ ਕੌਰ, ਹਰਦੀਪ ਕੌਰ, ਨਰਿੰਦਰ ਕੌਰ, ਮਨਪ੍ਰੀਤ ਕੌਰ, ਸਰਬਜੀਤ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ |

ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਏ ਜਾਣ ਸਮੇਂ, ਸਤੰਬਰ ਪ੍ਰੀਖਿਆ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣ ਦਾ ਦ੍ਰਿਸ਼