Go Back
11
Oct
2022

Students enjoyed various tours

Type : Acitivity



ਵਿਦਿਆਰਥੀਆਂ ਨੇ ਵੱਖ ਵੱਖ ਟੂਰਾਂ ਦਾ ਅਨੰਦ ਮਾਣਿਆਂ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਦੇ ਵਿਦਿਆਰਥੀਆਂ ਦੇ ਇੱਕ ਰੋਜ਼ਾ ਟੂਰ ’ਤੇ ਵੱਖ ਵੱਖ ਉਮਰ ਵਰਗ ਦੇ ਵਿਦਿਆਰਥੀਆਂ ਨੂੰ, ਵੱਖ ਵੱਖ ਥਾਵਾਂ ਦਾ ਟੂਰ ਕਰਵਾਇਆ ਗਿਆ। ਇਨ੍ਹਾਂ ਸਫਲ ਟੂਰਾਂ ਬਾਰੇ ਦੱਸਦਿਆਂ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ ਕਿ ਸਿੱਖਿਆ ਦੀ ਜ਼ਰੂਰੀ ਸਰਗਰਮੀ ਵਜੋਂ, ਇਸ ਸ਼ੈਸ਼ਨ ਦੇ ਇੱਕ ਰੋਜ਼ਾ ਟੂਰ ਬੇਹੱਦ ਸਫਲ ਰਹੇ, ਵਿਦਿਆਰਥੀਆਂ ਨੇ ਅਨੁਸ਼ਾਸ਼ਨ ਵਿੱਚ ਰਹਿਕੇ ਇਨ੍ਹਾਂ ਟੂਰਾਂ ਦਾ ਬੇਹੱਦ ਅਨੰਦ ਮਾਣਿਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਨ੍ਹਾਂ ਟੂਰਾਂ ਦੀ ਸਫਲਤਾ ਲਈ ਸੰਸਥਾਵਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦਾ ਟੂਰ, ਮਾਹਿਲਪੁਰ ਵਿਖੇ ਕਿੰਗਜ਼ ਨਿਰਵਾਣਾ ਗਿਆ ਜਦੋਂ ਕਿ ਦੂਸਰਾ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਦਾ ਟੂਰ, ਹਾਰਡੀਜ਼ ਵਰਲਡ ਲੁਧਿਆਣਾ ਗਿਆ। ਇਨ੍ਹਾਂ ਟੂਰਾਂ ਦੌਰਾਨ ਵਿਦਿਆਰਥੀਆਂ ਨੇ ਪ੍ਰਬੰਧਕਾਂ ਦੀ ਮਹਿਮਾਨ ਨਿਵਾਜ਼ੀ, ਝੂਲੇ ਅਤੇ ਪਾਣੀ ਵਾਲੀਆਂ ਖੇਡਾਂ ਦਾ ਭਰਪੂਰ ਅਨੰਦ ਲਿਆ। ਸੰਸਥਾ ਵਿੱਚ ਆ ਕੇ ਵਿਦਿਆਰਥੀਆਂ ਨੇ ਇਨ੍ਹਾਂ ਟੂਰਾਂ ਨੂੰ, ਯਾਦਗਾਰੀ ਟੂਰਾਂ ਵਜੋਂ ਨੋਟ ਕੀਤਾ। ਇਸ ਤੋਂ ਇਲਾਵਾ ਨਰਸਰੀ ਵਿੰਗ ਵਿਦਿਆਰਥੀਆਂ ਲਈ ਸੰਸਥਾ ਦੇ ਅਹਾਤੇ ਅੰਦਰ ਹੀ ਇੱਕ ਰੋਜ਼ਾ ਆਰਜੀ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਛੋਟੇ ਬਾਲਾਂ ਨੇ ਇਸ ਪਿਕਨਿਕ ਦੌਰਾਨ ਖੂਬ ਮਸਤੀ ਕੀਤੀ। ਇਨ੍ਹਾਂ ਟੂਰਾਂ ਦੌਰਾਨ ਇੰਦਰਪ੍ਰੀਤ ਸਿੰਘ, ਨਰਿੰਦਰ ਸਿੰਘ, ਬੇਅੰਤ ਕੌਰ, ਜਗਮੀਤ ਕੌਰ, ਹਰਦੀਪ ਕੌਰ, ਸਰਬਜੀਤ ਸਿੰਘ, ਸ਼ਿਲਪਾ, ਵਿਸ਼ਾਲੀ, ਦਲਜੀਤ ਕੌਰ, ਅੰਮ੍ਰਿਤਪਾਲ ਕੌਰ, ਕਿਰਨਜੋਤ ਕੌਰ, ਗੁਰਸ਼ਰਨ ਕੌਰ ਆਦਿ ਸਟਾਫ ਮੈਂਬਰ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਦੇ ਅਹਾਤੇ ਵਿੱਚ, ਸਟਾਫ ਮੈਂਬਰਾਂ ਦੀ ਪਹਿਰੇਦਾਰੀ ਹੇਠ, ਇੱਕ ਰੋਜ਼ਾ ਅਸਥਾਈ ਪਿਕਨਿਕ ਦਾ ਅਨੰਦ ਮਾਣਦੇ ਹੋਏ ਵਿਦਿਆਰਥੀ