Go Back
31
Oct
2022

Commencement of the construction work of the second floor of the educational institution

Type : Acitivity



ਸਿੱਖਿਆ-ਸੰਸਥਾ ਦੀ ਦੂਸਰੀ ਮੰਜਿਲ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ

ਸਿੱਖਿਆ ਸਾਨੂੰ ਜਿਊ’ਣ ਦੀ ਜਾਂਚ ਸਿਖਾਉਂਦੀ ਹੈ - ਗੁਰਪ੍ਰੀਤ ਭੰਗੂ

ਸ਼੍ਰੀ ਚਮਕੌਰ ਸਾਹਿਬ, 30 ਅਕਤੂਬਰ (ਜਗਮੋਹਣ ਸਿੰਘ ਨਾਰੰਗ) ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੇ ਡਰੀਮਲੈ’ਡ ਪਬਲਿਕ ਸਕੂਲ ਦੀ ਪਹਿਲੀ ਮੰਜਿਲ ਦੇ ਨਿਰਮਾਣ ਕਾਰਜਾਂ ਦੀ ਰਸਮੀ’ ਸ਼ੁਰੂਆਤ ਕੀਤੀ ਗਈ। ਇਸ ਮੁਬਾਰਕ ਸਮੇਂ ਦਾ ਰਿਬਨ ਕੱਟਦਿਆਂ ਪੰਜਾਬ ਦੇ ਫ਼ਿਲਮ ਜਗਤ ਦੀ ਪ੍ਰਸਿੱਧ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਇੱਕ ਸਿੱਖਿਆ ਹੀ ਤਾਂ ਹੈ, ਜੋ ਸਾਨੂੰ, ਜ਼ਿੰਦਗੀ ਜਿਊਣ ਦੀ ਜਾਂਚ ਸਿਖਾਉਦੀ ਹੈ ਅਤੇ ਉਨ੍ਹਾਂ ਨੂੰ ਇਸ ਸਵਾਰਥ-ਰਹਿਤ ਅਤੇ ਮਿਸ਼ਨਰੀ ਖਾਸੇ ਵਾਲੀ ਸੰਸਥਾ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾ ਕੇ ਅਥਾਹ ਖੁਸ਼ੀ ਮਿਲੀ ਹੈ। ਇਸ ਸਮੇਂ ਉਨ੍ਹਾਂ ਨਿਰਮਾਣ ਕਾਰਜਾਂ ਵਿੱਚ ਹਰ ਸੰਭਵ ਸਹਾਇਤਾ ਕਰਨ ਦਾ ਵਚਨ ਦਿੱਤਾ ਅਤੇ ਨਿਰਮਾਣ ਦੇ ਨਿਰਵਿਘਨ ਸਮਾਪਤ ਹੋਣ ਦੀ ਕਾਮਨਾ ਕੀਤੀ।

ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਇਸ ਸੀ ਬੀ ਐੱਸ ਈ ਸਿੱਖਿਆ ਵਿੰਗ ਵਿੱਚ ਵਧ ਰਹੇ ਦਾਖਲਿਆਂ ਦੀ ਬਦੌਲਤ, ਅਣਸਰਦੀ ਲੋੜ ਵਜੋ’ ਪ੍ਰਬੰਧਕੀ ਕਮੇਟੀ ਨੇ, ਇਸ ਇਮਾਰਤ ਦੀ ਪਹਿਲੀ ਅਤੇ ਦੂਸਰੀ ਇਮਾਰਤ ਬਣਾਉਣ ਦਾ ਵੀ ਨਿਰਨਾ ਲਿਆ ਹੈ। ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਇਸ ਲੱਗਭੱਗ 4 ਏਕੜ ਜ਼ਮੀਨ ‘ਤੇ ਹੋਇਆ ਨਿਰਮਾਣ ਕਿਸੇ ਵਿਅਕਤੀ ਜਾਂ ਪਰਿਵਾਰ ਵਿਸ਼ੇਸ਼ ਦਾ ਨਿਜੀ ਨਹੀਂ ਸਗੋਂ ਸਮਾਜਿਕ-ਸੰਪਤੀ ਹੈ। ਇਹ ਇੱਕ ਅਜਿਹੀ ਸਿੱਖਿਆ-ਸੰਸਥਾ ਹੈ ਜਿੱਥੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਤਕਦੀਰ ਘੜੀ ਜਾਂਦੀ ਹੈ। ਮਾਪੇ ਅਧਿਆਪਕ ਸੰਸਥਾ ਦੇ ਪ੍ਰਧਾਨ ਪਰੇਮ ਸਿੰਘ ਚੱਕਲੋਹਟ ਨੇ ਸੰਸਥਾ ਦੇ ਸਮਰੱਥ ਹਮਦਰਦਾਂ, ਸ਼ੁੱਭਚਿੰਤਕਾਂ, ਮਾਪਿਆਂ ਅਤੇ ਪੜ੍ਹ ਚੁੱਕੇ ਵਿਦਿਆਰਥੀਆਂ ਨੂੰ, ਸ਼ੁਰੂ ਹੋਏ ਇਸ ਨਿਰਮਾਣ ਕਾਰਜ ਦੀ ਹਰ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਪਿੰਡ ਦੇ ਸਰਪੰਚ ਸਃ ਜਸਵੰਤ ਸਿੰਘ ਲਾਡੀ, ਚੌਧਰੀ ਤੀਰਥ ਰਾਮ, ਸਾਬਕਾ ਸਰਪੰਚ ਸ੍ਰੀਮਤੀ ਕੁਲਦੀਪ ਕੌਰ, ਆੜ੍ਹਤੀ ਸ਼ਿੰਗਾਰਾ ਸਿੰਘ ਮਹਿਤੋਤ, ਆੜ੍ਹਤੀ ਮੇਜਰ ਸਿੰਘ ਮਾਂਗਟ, ਗੁਰਪਿਆਰ ਸਿੰਘ, ਅਮਰ ਸਿੰਘ, ਬੇਅੰਤ ਕੌਰ, ਜਗਮੀਤ ਕੌਰ, ਵਿਸ਼ਾਲੀ ਦੱਤ, ਹਰਦੀਪ ਕੌਰ, ਸਰਬਜੀਤ ਸਿੰਘ ਮੀਲੂ, ਮਿਸਤਰੀ ਗੁਰਪ੍ਰੀਤ ਸਿੰਘ, ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਮਿਸਤਰੀ ਕੇਵਲ ਸਿੰਘ, ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਸਨ।

ਡਰੀਮਲੈ’ਡ ਪਬਲਿਕ ਸਕੂਲ ਬਸੀ ਗੁੱਜਰਾਂ ਦੀ ਇਮਾਰਤ (ਪਹਿਲੀ ਮੰਜਿਲ) ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਸਮੇਂ, ਪ੍ਰਸਿੱਧ ਫ਼ਿਲਮ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਹੋਰ।