News & Events
Dec
2022
Nov
2022
Nov
2022
Oct
2022
Sep
2022
Sep
2022
Sep
2022
Aug
2022
Nov
2022
Celebrated Children's Day
Type : Acitivity
ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਨੇ ਮਨਾਇਆ ਬਾਲ-ਦਿਵਸ
ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਪਿੰਡ ਬੱਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਸ. ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ ਬਾਲ-ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਮੁਕਰਕਬਾਦ ਦਿੱਤੀ ਤੇ ਬੱਚਿਆਂ ਨੂੰ ਆਪਣੀ ਕਾਬਲੀਅਤ ਨਿਖਾਰਨ ਲਈ ਨਿਸ਼ਾਨੇ ਮਿੱਥਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਵਿੱਚ ਅਨੁਸ਼ਾਸਨ ਅਪਣਾਕੇ ਜਿੰਦਗੀ ਨੂੰ ਸਮੇਂ ਦੇ ਅਧੀਨ ਕਰਨ ਚਾਹੀਦਾ ਹੈ। ਉਨ੍ਹਾਂ ਸਿੱਖਿਆ ਨਾਲ ਸਬੰਧਤ ਧਿਰਾਂ ਨੂੰ, ਆਪਣੇ-ਆਪ ਪ੍ਰਤੀ ਜਵਾਬਦੇਹ ਬਣਨ ਲਈ ਪ੍ਰੇਰਿਤ ਕੀਤਾ। ਮਲਟੀਪਰਪਜ ਸਕੂਲ ਪਟਿਆਲ਼ਾ ਦੇ ਸੇਵਾ-ਮੁਕਤ ਪ੍ਰਿੰਸੀਪਲ ਤੋਤਾ ਸਿੰਘ ਨੇ ਵਿਦਿਆਥੀਆਂ ਨਾਲ ਅਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਆਪਣਾ ਨਿਸ਼ਾਨਾ ਮਿਥੇ ਅਤੇ ਉਸਨੂੰ ਪੂਰਾ ਕਰਨ ਲਈ, ਸਮਾਧੀ ਲਾਉਣ ਦੀ ਹੱਦ ਤੱਕ ਮਿਹਨਤ ਕਰੇ। ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਆਪਣੇ ਅੰਦਰ ਦਾ ਬੱਚਾ, ਹਮੇਸ਼ਾ ਜਿਉਂਦਾ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਮਨ ਅੰਦਰ ਬਚਪਨ ਖ਼ਤਮ ਹੋ ਜਾਂਦਾ ਹੈ ਤਾਂ ਅਸੀਂ ਬੁੱਢੇ ਹੋ ਜਾਂਦੇ ਹਾਂ। ਉਹਨਾਂ ਨੇ ਬੱਚਿਆਂ ਨੂੰ ਆਪਣੇ ਅੰਤਰ-ਮਨ ਨਾਲ ਸੰਵਾਦ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਉਪਰੰਤ ਫਿਲਮ-ਜਗਤ ਦੀ ਪ੍ਰਸਿੱਧ ਅਦਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਆਪਣੇ ਸੰਬੋਧਨ ਦੌਰਾਨ, ਵਿਦਿਆਰਥੀਆਂ ਤੋ’ ਚੰਗੇ ਇਨਸਾਨ ਬਣਨ ਦਾ ਵਾਅਦਾ ਲਿਆ। ਇਸਦੇ ਨਾਲ ਹੀ ਸੰਸਥਾ ਦੀਆਂ ਦੋਵੇਂ ਪ੍ਰਿੰਸੀਪਲਾਂ ਸ਼੍ਰੀਮਤੀ ਅਮਨਦੀਪ ਕੌਰ ਅਤੇ ਸ਼੍ਰੀਮਤੀ ਨਵਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਬਾਲ-ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਪ੍ਰਦੀਪ ਸਿੰਘ ਗੋਲਡੀ, ਅਮਰਜੀਤ ਕੌਰ, ਸੰਦੀਪ ਕੌਰ , ਪ੍ਰਾਈਮ ਉਦੈ ਅਖਬਾਰ ਅਤੇ ਚੈਨਲ ਦੇ ਸਰਪ੍ਰਸਤ ਬਲਵਿੰਦਰ ਸਿੰਘ ਸੈਣੀ, ਅਲੋਚਕ ਬੁੱਧ ਸਿੰਘ ਨੀਲੋਂ ਮੌਜੂਦ ਸਨ। ਇਸ ਖਾਸ ਮੌਕੇ ਇਹ ਵਿਸ਼ੇਸ਼ ਅਸੈਂਬਲੀ ਤਿੰਨ ਪੜਾਵਾਂ ਵਿੱਚ ਪੂਰੀ ਕੀਤੀ ਗਈ। ਪਹਿਲੇ ਪੜਾਅ ਵਿੱਚ ਜੂਨੀਅਰ ਵਿੰਗ (ਪ੍ਰੀ ਨਰਸਰੀ ਤੋਂ ਯੂ ਕੇ ਜੀ ਤੱਕ) ਦੇ ਵਿਦਿਆਰਥੀਆਂ ਨੇ ਬਹੁਤ ਹੀ ਰੋਚਕ ਤਰੀਕੇ ਨਾਲ ਇਸ ਦਿਨ ਦਾ ਅਨੰਦ ਮਾਣਿਆਂ। ਅਸੈਂਬਲੀ ਦੇ ਦੂਜੇ ਭਾਗ ਵਿੱਚ ਪਹਿਲੀ ਤੋਂ ਸੱਤਵੀਂ ਤਕ ਦੇ ਵਿਦਿਆਰਥੀ ਮੌਜੂਦ ਸਨ। ਅਸੈਂਬਲੀ ਦੇ ਤੀਜੇ ਪੜਾਅ ਵਿੱਚ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਿਲ ਸਨ ਜਿਨ੍ਹਾਂ ਵਿੱਚ ਪਾਵਨੀ ਬਾਰਵੀਂ ਜਮਾਤ ਦੀ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨੇ ਕਵਿਤਾ ਬੋਲੀ | ਇਸ ਮੌਕੇ ‘ਤੇ ਬੇਅੰਤ ਕੌਰ, ਜਗਮੀਤ ਕੌਰ, ਸਰਬਜੀਤ ਸਿੰਘ ਮੀਲੂ, ਕਿਰਨਦੀਪ ਕੌਰ, ਏਕਤਾ, ਵੀਰਇੰਦਰ ਸਿੰਘ, ਦਲਜੀਤ ਕੌਰ, ਅੰਮ੍ਰਿਤਪਾਲ ਕੌਰ, ਸ਼ਿਵਾਨੀ ਤੁਲੀ, ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਅਮ੍ਰਿਤਪਾਲ ਕੌਰ, ਨਰਿੰਦਰ ਸਿੰਘ ਆਦਿ ਮੌਜੂਦ ਸਨ |
ਤਸ਼ਵੀਰਃ ਪਿੰਡ ਬਸੀ ਗੁੱਜਰਾਂ ਦੀਆਂ ਸਿਖਿਆ-ਸੰਸਥਾਵਾਂ ਵਿੱਚ ਮਨਾਏ ਗਏ ਬਾਲ-ਦਿਵਸ ਦੌਰਾਨ ਆਏ ਮਹਿਮਾਨਾਂ ਦਾ ਸਵਾਗਤ ਕੀਤੇ ਜਾਣ ਸਮੇਂ ਦਾ ਦ੍ਰਿਸ਼ ਅਤੇ ਸਮਾਗਮ ਵਿੱਚ ਬੈਠੇ ਵਿਦਿਆਰਥੀ।
