Go Back
21
Nov
2022

3-days sports meet held at school

Type : Acitivity



ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਨੇ 3 ਰੋਜ਼ਾ ਸਪੋਰਟਸ-ਮੀਟ ਕਰਵਾਈ

ਸਿੱਖਿਆ-ਸੰਸਥਾਵਾਂ ਵਿੱਚ ਰੌਚਿਕਤਾ ਸਿਰਜਦੀਆਂ ਹਨ ਖੇਡਾਂ - ਰੌਣੀ

‘‘ਖੇਡ-ਜਗਤ ਵਿੱਚ ਮਾਨਵਤਾ, ਸਿਹਤ-ਸੰਭਾਲ, ਨਵੇਂ ਰਿਕਾਰਡਾਂ ਆਦਿ ਦੀ ਰੋਜ਼ ਨਵੀਂ ਸਿਰਜਣਾ ਹੁੰਦੀ ਹੈ, ਵਿਸ਼ਵ ਭਰ ਵਿੱਚ ਖੇਡਾਂ ਸਬੰਧੀ ਸਰਗਰਮੀ, ਰੌਚਿਕਤਾ ਅਤੇ ਭਾਵੁਕਤਾ ਸਮੇਂ ਦੇ ਨਾਲ ਨਾਲ ਚੱਲਦੀ ਹੈ ਅਤੇ ਸਿੱਖਿਆ-ਸੰਸਥਾਵਾਂ, ਖੇਡ ਦਿਲਚਸਪੀ ਨੂੰ ਸਿਖਰਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਉਂਦੀਆਂ ਹਨ।’’ ਇਸ ਵਿਚਾਰ ਪੰਜਾਬੀ ਫਿਲਮ-ਜਗਤ ਦੇ ਪ੍ਰਸਿੱਧ ਅਦਾਕਾਰ ਅਤੇ ਪ੍ਰਬੰਧਕੀ ਕਮੇਟੀ ਮੈਂਬਰ ਮਲਕੀਤ ਰੌਣੀ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿੱਚ ਚੱਲਦੀਆਂ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮ ਲੈਂਡ ਪਬਲਿਕ ਸਕੂਲ’ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਸਪੋਰਟਸ-ਮੀਟ ਦੇ ਇਨਾਮ ਵੰਡ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਮਿਹਨਤੀ ਸਟਾਫ ਦੀ ਸਰਾਹਨਾ ਕੀਤੀ। ਇਨ੍ਹਾਂ ਖੇਡਾਂ ਵਿੱਚ ਓਵਰਆਲ ਟਰਾਫੀ ਸਾਇੰਸ ਹਾਊਸ ਦੇ ਹਿੱਸੇ ਆਈ। ਇਸ ਅਥਲੈਟਿਕਸ-ਮੀਟ ਦਾ ਅਰੰਭ ਕੰਵਰਵੀਰ ਐਜੂਕੇਸ਼ਨਲ ਟਰਸਟ ਮੋਰਿੰਡਾ ਦੀ ਬਾਨੀ ਸ਼੍ਰੀਮਤੀ ਸਵਰਨਜੀਤ ਕੌਰ ਢਿੱਲੋਂ ਵੱਲੋਂ ਕੀਤਾ ਗਿਆ ਸੀ, ਦੂਸਰੇ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ, ਸੰਸਥਾ ਦੀ ਮਾਪੇ-ਅਧਿਆਪਕ ਸੰਸਥਾ ਦੇ ਪ੍ਰਧਾਨ ਸ: ਪਰੇਮ ਸਿੰਘ ਚੱਕਲੋਹਟ ਅਤੇ ਤੀਸਰੇ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ, ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਵੱਲੋਂ ਕਰਵਾਈ ਗਈ ਸੀ। ਖੇਡ ਅਧਿਆਪਕਾਂ ਵੀਰਇੰਦਰ ਸਿੰਘ ਅਤੇ ਵਰਿੰਦਰ ਕੌਰ ਦੀ ਅਗਵਾਈ ਵਿੱਚ ਹੋਈਆਂ ਇਨ੍ਹਾਂ ਖੇਡਾਂ ਦੇ ਕੁੱਝ ਨਤੀਜੇ ਇਸ ਪ੍ਰਕਾਰ ਰਹੇ। ਕੰਗ ਯਾਦਗਾਰੀ ਸਕੂਲ ਵਿੱਚੋਂ ਦਿਲਸ਼ਾਨ ਸਿੰਘ +2 ਅਤੇ ਮਨਪ੍ਰੀਤ ਕੌਰ ਦਸਵੀਂ ਉੱਤਮ ਦੌੜਾਕ ਰਹੇ, ਜੈਵਲਿਨ ਵਿੱਚੋਂ ਰਮਨਪ੍ਰੀਤ ਸਿੰਘ ਦਸਵੀ, ਲੰਮੀਂ ਛਾਲ ਵਿੱਚ ਦਿਲਸ਼ਾਨ ਸਿੰਘ +2, ਉੱਚੀ ਛਾਲ ਵਿੱਚ ਗੁਰਵੰਤ ਸਿੰਘ +2, ਡਿਸਕਸ ਵਿੱਚੋਂ ਜਸ਼ਨਪ੍ਰੀਤ ਸਿੰਘ +2, ਗੋਲਾ ਸੁੱਟਣ ਵਿੱਚ ਅਰਮਾਨਪ੍ਰੀਤ ਸਿੰਘ +2 ਫਸਟ ਰਹੇ। ਮਾਰਚ-ਪਾਸਟ ਵਿੱਚ ਪੰਜਾਬ ਹਾਊਸ ਦਾ ਪ੍ਰਦਰਸ਼ਨ ਵਧੀਆ ਰਿਹਾ। ਇਸੇ ਤਰ੍ਹਾਂ ਡਰੀਮਲੈਂਡ ਪਬਲਿਕ ਸਕੂਲ ਦੇ ਟੈਗੋਰ ਹਾਊਸ ਦਾ ਮਾਰਚ ਪਾਸਟ ਬਿਹਤਰ ਰਿਹਾ। ਖੇਡਾਂ ਵਿੱਚ ਕਲਾਮ ਹਾਊਸ ਦਾ ਪ੍ਰਦਰਸ਼ਨ ਵਧੀਆ ਰਿਹਾ ਅਤੇ 6ਵੀਂ ਜਮਾਤ ਦਾ ਮਾਨਵਪ੍ਰੀਤ ਸਿੰਘ ਉੱਤਮ ਦੌੜਾਕ ਚੁਣਿਆਂ ਗਿਆ। ਖੇਡਾਂ ਦੌਰਾਨ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਚੌਧਰੀ ਤੀਰਥ ਰਾਮ, ਹਰਵਿੰਦਰ ਸਿੰਘ ਔਜਲਾ, ਕਰਮਜੀਤ ਸਿੰਘ ਆਦਿ ਵੀ ਸਮੇਂ ਸਮੇਂ ’ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਪਹੁੰਚਦੇ ਰਹੇ। ਇਸ ਮੌਕੇ ’ਤੇ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ, ਬੇਅੰਤ ਕੌਰ, ਜਗਮੀਤ ਕੌਰ, ਸਰਬਜੀਤ ਸਿੰਘ, ਨਰਿੰਦਰ ਸਿੰਘ, ਸਰਬਜੀਤ ਕੌਰ, ਹਰਦੀਪ ਕੌਰ, ਗੁਰਵਿੰਦਰ ਕੌਰ, ਸਿਮਰਨਜੀਤ ਕੌਰ, ਵਿਸ਼ਾਲੀ ਦੱਤ, ਦਲਜੀਤ ਕੌਰ, ਕਿਰਨਜੀਤ ਕੌਰ, ਗੁਰਸ਼ਰਨ ਕੌਰ, ਅੰਮ੍ਰਿਤਪਾਲ ਕੌਰ, ਏਕਤਾ, ਸ਼ਿਵਾਨੀ ਆਦਿ ਸ਼ਾਮਲ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਵਿੱਚ ਹੋਈ ਸਪੋਰਟਸ-ਮੀਟ ਦੇ ਇਨਾਮ ਵੰਡ ਸਮਾਗਮ ਦੌਰਾਨ, ਓਵਰਆਲ ਟਰਾਫੀ ਪ੍ਰਾਪਤ ਕਰਦੇ ਹੋਏ ਸਾਇੰਸ ਹਾਊਸ ਦੇ ਇੰਚਾਰਜ਼ ਅਤੇ ਹੋਰ