News & Events
Dec
2022
Nov
2022
Nov
2022
Oct
2022
Sep
2022
Sep
2022
Sep
2022
Aug
2022
Dec
2022
The meritorious student will get a prize of one lakh rupees
Type : Acitivity
ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ ਮਿਲੇਗਾ ਇੱਕ ਲੱਖ ਰੁਪਏ ਇਨਾਮ
ਤਹਿਸੀਲ ਵਿੱਚੋਂ ਮੈਰਿਟਾਂ ਹਾਸਲ ਕਰਨ ਵਾਲਿਆਂ ਨੂੰ ਮਿਲਣਗੇ 21, 21 ਹਜ਼ਾਰ
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ)
ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਦੋ ਸਿੱਖਿਆ-ਸੰਸਥਾਵਾਂ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਦੀ ਸੰਚਾਲਕ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵੱਲੋਂ, ਪੇਂਡੂ ਸਿੱਖਿਆ ਦੇ ਹਿਤ ਵਿੱਚ ਵਿਸ਼ੇਸ਼ ਐਲਾਨ ਕੀਤੇ ਗਏ। ਪ੍ਰਬੰਧਕੀ ਕਮੇਟੀ ਮੈਂਬਰਾਂ, ਸੰਸਥਾ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਿੱਖਿਆ-ਸਟਾਫ ਦੀ ਹਾਜ਼ਰੀ ਵਿੱਚ, ਪ੍ਰਬੰਧਕੀ-ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ, ਪ੍ਰਬੰਧਕੀ-ਕਮੇਟੀ ਦਾ ਫੈਸਲਾ ਸੁਣਾਉਂਦਿਆਂ ਦੱਸਿਆ ਕਿ ਸੰਸਥਾ ਦੀਆਂ ਬੋਰਡ ਸ਼੍ਰੇਣੀਆਂ ਦੇ ਜਿਹੜੇ ਵਿਦਿਆਰਥੀ ਸਲਾਨਾਂ ਪ੍ਰੀਖਿਆਵਾਂ ਦੌਰਾਨ ਪੰਜਾਬ-ਮੈਰਿਟ ਵਿੱਚ ਆਉਣਗੇ, ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ ਇੱਕ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਇਆ ਕਰੇਗਾ, ਜਦੋਂ ਕਿ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਵਿਦਿਆਰਥੀ ਮੈਟ੍ਰਿਕ ਅਤੇ +2 ਵਿੱਚੋਂ ਇਹ ਮੈਰਿਟਾਂ ਹਾਸਲ ਕਰਨਗੇ, ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ ਟਰਾਫੀ, ਸਰਟੀਫਿਕੇਟ ਅਤੇ 21, 21 ਹਜ਼ਾਰ ਦੇ ਨਕਦ ਇਨਾਮ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਐਲਾਨ, ਪ੍ਰਬੰਧਕੀ ਕਮੇਟੀ ਦੇ ਸਵਾਰਥ-ਰਹਿਤ ਅਤੇ ਮਿਸ਼ਨਰੀ ਖਾਸੇ ਕਰਕੇ ਹੀ ਸੰਭਵ ਹੋਏ ਹਨ। ਇਸ ਮੌਕੇ ’ਤੇ ਉਨ੍ਹਾਂ ਸੰਸਥਾਵਾਂ ਦੀਆਂ ਨਾਨ-ਬੋਰਡ ਕਲਾਸਾਂ ਦੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਹਜ਼ਾਰਾਂ ਰੁਪਏ ਦੇ ਨਕਦ ਇਨਾਮਾਂ ਅਤੇ ਵਜੀਫਿਆਂ ਦਾ ਐਲਾਨ ਕੀਤਾ, ਜਿਹੜੇ ਸੰਸਥਾਵਾਂ ਦੇ ਸਲਾਨਾ ਸਮਾਗਮਾਂ ਦੌਰਾਨ ਦਿੱਤੇ ਜਾਇਆ ਕਰਨਗੇ। ਪ੍ਰਬੰਧਕੀ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਬੋਰਡ ਕਲਾਸਾਂ ਵਿੱਚ 100 ਫੀਸਦੀ ਨਤੀਜਾ ਦੇਣ ਵਾਲੇ ਸਟਾਫ ਮੈਂਬਰਾਂ ਨੂੰ ਪ੍ਰਤੀ ਵਿਸ਼ਾ 11000 ਹਜ਼ਾਰ ਰੁਪਏ ਨਕਦ ਇਨਾਮ ਤੋਂ ਇਲਾਵਾ ਟਰਾਫੀ, ਸਰਟੀਫਿਕੇਟ ਅਤੇ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ। ਪ੍ਰਬੰਧਕੀ ਕਮੇਟੀ ਮੈਂਬਰ ਸ੍ਰੀਮਤੀ ਬੇਅੰਤ ਕੌਰ ਨੇ ਕਿਹਾ ਕਿ ਅਸੀਂ ਕਲਾਸ ਅਧਿਆਪਕਾਂ ਦੀ ਸਿਫਾਰਸ਼ ’ਤੇ, ਜੋ ਪੁਜ਼ੀਸ਼ਨਾਂ ਤਾਂ ਨਹੀਂ ਹਾਸਲ ਕਰ ਸਕਦੇ, ਪਰ ਆਗਿਆਕਾਰ ਅਤੇ ਮਿਹਨਤੀ ਵਿਦਿਆਰਥੀ ਹਨ, ਨੂੰ ਵੀ ਟਰਾਫੀਆਂ, ਸਰਟੀਫਿਕੇਟ ਅਤੇ ਨਕਦ ਇਨਾਮ ਦੇਵਾਂਗੇ। ਪ੍ਰਬੰਧਕੀ ਕਮੇਟੀ ਮੈਂਬਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਅਧੀਨ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ 50 ਦੇ ਕਰੀਬ ਵਿਦਿਆਰਥੀ ਮੁਫਤ ਅਤੇ ਰਿਆਇਤੀ ਸਿੱਖਿਆ ਹਾਸਲ ਕਰ ਰਹੇ ਹਨ, ਜਦੋਂ ਕਿ ਆਉਣ ਵਾਲੇ ਸੈਸ਼ਨ ਵਿੱਚ 30 ਹੋਰ ਹੋਣਹਾਰ ਵਿਦਿਆਰਥੀ, ਮੁਫਤ ਸਿੱਖਿਆ ਲਈ ਅਪਣਾਏ ਜਾਣੇ ਹਨ। ਮਾਪੇ-ਅਧਿਆਪਕ ਸੰਸਥਾ ਦੇ ਪ੍ਰਧਾਨ ਸ: ਪਰੇਮ ਸਿੰਘ ਚੱਕ-ਲੋਹਟ ਨੇ ਵਿਦਿਆਰਥੀਆਂ ਨੂੰ ਸੰਸਥਾ ਦੀ ਇਸ ਮਿਸ਼ਨਰੀ ਪਹੁੰਚ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ ਲਈ ਪ੍ਰੇਰਿਆ। ਪ੍ਰਬੰਧਕੀ ਕਮੇਟੀ ਦੇ ਇਸ ਫੈਸਲੇ ’ਤੇ ਸੰਸਥਾ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ, ਸ੍ਰੀਮਤੀ ਕੁਲਦੀਪ ਕੌਰ, ਪਿੰਡ ਦੇ ਸਰਪੰਚ ਸ: ਜਸਵੰਤ ਸਿੰਘ ਲਾਡੀ ਅਤੇ ਸਟਾਫ ਮੈਂਬਰਾਂ ਵਿੱਚੋ ਸਰਬਜੀਤ ਸਿੰਘ, ਵੀਰਇੰਦਰ ਸਿੰਘ, ਨਰਿੰਦਰ ਸਿੰਘ, ਅੰਮ੍ਰਿਤਪਾਲ ਕੌਰ, ਸਰਬਜੀਤ ਕੌਰ, ਹਰਦੀਪ ਕੌਰ, ਗੁਰਵਿੰਦਰ ਕੌਰ, ਸਿਮਰਨਜੀਤ ਕੌਰ, ਵਿਸ਼ਾਲੀ ਦੱਤ, ਦਲਜੀਤ ਕੌਰ, ਕਿਰਨਜੀਤ ਕੌਰ, ਗੁਰਸ਼ਰਨ ਕੌਰ, ਅੰਮ੍ਰਿਤਪਾਲ ਕੌਰ, ਏਕਤਾ, ਸ਼ਿਵਾਨੀ ਆਦਿ ਸ਼ਾਮਲ ਸਨ।
ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰ ਅਤੇ ਮੈਂਬਰ, ਪੇਂਡੂ ਸਿੱਖਿਆ ਦੇ ਹਿਤ ਵਿੱਚ ਵਿਸ਼ੇਸ਼ ਨਕਦ ਇਨਾਮਾਂ ਦਾ ਐਲਾਨ ਕਰਨ ਸਮੇਂ
