Go Back
13
Jan
2023

Sanman of Er. Ruipinder Kaur

Type : Acitivity



ਸੰਸਥਾ ਦੀ ਇਖਲਾਕੀ ਸਹਾਇਤਾ ਨਾਲ ਪ੍ਰਵਾਨ ਚੜ੍ਹੀ ਪ੍ਰੀਤਿਭਾ ਦਾ ਸਨਮਾਨ

ਵਿਦਿਆਰਥੀਆਂ ਨੂੰ ਜ਼ਿੰਦਗੀ ਜਿਊਂਣ ਦਾ ਹੁੰਨਰ ਸਿਖਾਉਣਾ ਬਹੁਤ ਅਹਿਮ - ਇੰਜ: ਰੁਪਿੰਦਰ ਕੌਰ

"ਪ੍ਰਾਈਵੇਟ ਸਿੱਖਿਆ ਸੰਸਥਾਵਾਂ, ਜੇਕਰ ਚਾਹੁੰਣ ਤਾਂ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਦੀਆਂ ਤਕਦੀਰਾਂ ਬਦਲ ਸਕਦੀਆਂ ਹਨ ਅਤੇ ਮੇਜ਼ਬਾਨ ਸੰਸਥਾ ਨੇ ਅਜਿਹੀਆਂ ਅਨੇਕ ਮਿਸਾਲਾਂ ਪੈਦਾ ਕੀਤੀਆਂ ਹਨ।" ਆਪਣੇ ਭਾਵੁਕ ਪ੍ਰਗਟਾਵੇ ਦੌਰਾਨ, ਇਹ ਸ਼ਬਦ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ, ਸ਼੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਕਹੇ। ਉਹ ਸੁਸਾਇਟੀ ਅਧੀਨ ਚੱਲਦੀ ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿਖੇ, ਸੰਸਥਾ ਦੀ ਇਖਲਾਕੀ ਅਤੇ ਵਿਤੀ ਸਹਾਇਤਾ ਨਾਲ ਪ੍ਰਵਾਨ ਚੜ੍ਹੀ ਪ੍ਰੀਤਿਭਾ, ਇੰਜਨੀਅਰ ਰੁਪਿੰਦਰ ਕੌਰ ਦੇ ਸਨਮਾਨ-ਸਮਾਰੋਹ ਦੌਰਾਨ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਇਸ ਇਲਾਕੇ ਦੇ ਲੋੜਵੰਦ ਪਰਿਵਾਰ ਦੀ ਹੋਣਹਾਰ ਧੀ ਸੀ, ਜਿਸਨੇ ਸੰਸਥਾ ਦੀ ਸਹਾਇਤਾ ਨਾਲ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਪਣੀ ਸਨਾਤਕ ਅਤੇ ਮਾਸਟਰ ਡਿਗਰੀ ਕੀਤੀ, ਉੱਥੇ ਹੀ ਆਪਣੇ ਵਿਸ਼ੇ ਦੀ ਲੈਕਚਰਾਰ ਲੱਗ ਗਈ ਅਤੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟ੍ਰੇਟ ਡਿਗਰੀ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਕੋਲ ਅਨੇਕਾਂ ਹੀ ਮਿਸਾਲਾਂ ਹਨ ਕਿ ਗਰੀਬੀ ਕਦੇ ਵੀ ਟੀਚਾ ਮਿਥ ਕੇ ਪੜ੍ਹਨ ਵਾਲੇ ਵਿਦਿਆਰਥੀ ਦਾ ਰਾਹ ਨਹੀਂ ਰੋਕਦੀ, ਬੱਸ ਅਜਿਹੇ ਵਿਦਿਆਰਥੀਆਂ ਲਈ ਇਕਾਗਰ ਹੋ ਕੇ ਪੜ੍ਹਨਾ ਅਹਿਮ ਹੁੰਦਾ ਹੈ। ਇਸ ਮੌਕੇ ’ਤੇ ਇੰਜ: ਰੁਪਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉਹ 1998 ਵਿੱਚ, ਜੇਕਰ ਮੈਂ ਇਸ ਸੰਸਥਾ ਦੇ ਵਾਹ ਵਿੱਚ ਨਾ ਆਉਂਦੀ ਤਾਂ ਅੱਜ ਦਾ ਮੌਕਾ-ਮੇਲ ਹੀ ਪੈਦਾ ਨਹੀਂ ਸੀ ਹੋ ਸਕਣਾ। ਇਸ ਮੌਕੇ ’ਤੇ ਉਨ੍ਹਾਂ ਅਧਿਆਪਕਾਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਜ ਦਾ ਵਿਦਿਆਰਥੀ, ਸਮੇਂ ਦੀ ਸੁਨਾਮੀਂ ਮੂਹਰੇ ਬੇਵਸ ਹੈ, ਜਿਸਦੇ ਮੂਹਰੇ ਕੋਈ ਨਿਸ਼ਾਨਾ ਤਾਂ ਨਹੀਂ, ਪਰ ਬਹੁਤ ਛੇਤੀ ਸਫਲਤਾ ਲੱਭਦਾ ਹੈ ਅਤੇ ਜੀਵਨ ਵਿੱਚ ਮਨੋਰੋਗਾਂ ਦਾ ਸ਼ਿਕਾਰ ਹੁੰਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੇ ਦਿਲ ਤੱਕ ਪਹੁੰਚਣ ਦਾ ਰਾਹ ਲੱਭਣ, ਵਿਸ਼ਾ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਨੂੰ, ਜ਼ਿੰਦਗੀ ਜਿਊਂਣ ਦਾ ਹੁੰਨਰ ਸਿਖਾਉਣ। ਸੰਬੋਧਨ ਕਰਨ ਵਾਲੇ ਹੋਰਨਾਂ ਵਿੱਚ ਪ੍ਰਸਿੱਧ ਫਿਲਮੀ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਇੰਜ: ਸਿਮਰਨਜੀਤ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ, ਨਿਰਮਲ ਸਿੰਘ ਰੁੜਕੀ ਹੀਰਾਂ, ਸਰਬਜੀਤ ਸਿੰਘ, ਇੰਦਰਵੀਰ ਸਿੰਘ, ਪ੍ਰਦੀਪ ਸਿੰਘ ਹੈਪੀ ਇੰਗਲੈਂਡ ਆਦਿ ਸ਼ਾਮਲ ਸਨ। ਇਸ ਸਮੇਂ ਸੰਸਥਾ ਦੀ ਸਹਾਇਤਾ ਨਾਲ ਉਚੇਰੀ ਸਿੱਖਿਆ ਹਾਸਲ ਕਰ ਰਹੀ ਵਿਦਿਆਰਥਣ ਮਨਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ, ਜਿਸਨੇ ਹਾਲ ਹੀ ਵਿੱਚ, ਐੱਮ ਐੱਸ ਸੀ ਮੈਥਸ 90 ਫੀਸਦੀ ਤੋਂ ਵੀ ਵੱਧ ਅੰਕ ਲੈ ਕੇ ਕੀਤੀ ਸੀ। ਇਸ ਮੌਕੇ ’ਤੇ ਸੁਮਨਦੀਪ ਕੌਰ, ਰਾਜਦੀਪ ਸਿੰਘ, ਸੁਪਿੰਦਰ ਕੌਰ, ਬਲਵਿੰਦਰ ਸਿੰਘ, ਨਵਪ੍ਰੀਤ ਕੌਰ, ਨਰਿੰਦਰ ਸਿੰਘ, ਜਗਮੀਤ ਕੌਰ, ਜਸਪ੍ਰੀਤ ਕੌਰ। ਦਲਜੀਤ ਕੌਰ ਆਦਿ ਤੋਂ ਇਲਾਵਾ ਸੰਸਥਾ ਦੇ ਸਟਾਫ ਮੈਂਬਰ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਇੰਜ: ਰੁਪਿੰਦਰ ਕੌਰ ਦਾ ਸਨਮਾਨ ਕੀਤੇ ਜਾਣ ਸਮੇਂ ਦਾ ਦ੍ਰਿਸ਼