Go Back
06
Mar
2023

An 'aptitude test' was conducted

Type : Acitivity



‘ਪ੍ਰਤਿਭਾ ਪਰਖ ਪ੍ਰੀਖਿਆ’ ਕਰਵਾਈ ਗਈ



ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਮੁਫਤ ਸਿੱਖਿਆ ਸਹੂਲਤ ਲਈ ‘ਪ੍ਰਤਿਭਾ ਪਰਖ ਪ੍ਰੀਖਿਆ’ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 5ਵੀਂ ਅਤੇ 6ਵੀਂ ਵਿੱਚ ਪੜ੍ਹਨ ਵਾਲੇ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ’ਤੇ ਮਾਪਿਆਂ ਨੂੰ ਸੰਬੋਧਨ ਕਰਨ ਸਮੇਂ ਸੰਸਥਾ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਬੀਤੇ ਦਰਜਨਾਂ ਵਰਿ੍ਹਆਂ ਤੋਂ ਇਸ ਪ੍ਰੀਖਿਆ ਉਪਰੰਤ, ਢੁਕਵੀਂ ਪ੍ਰਕਿਰਿਆ ਦੁਆਰਾ ਯੋਗ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਲਈ ਚੁਣਿਆਂ ਜਾਂਦਾ ਹੈ, ਤਾਂ ਕਿ ਮਾਪਿਆਂ ਦੀ ਗਰੀਬੀ, ਸਬੰਧਤ ਪ੍ਰਤਿਭਾ ਦੇ ਮੌਲਣ ਵਿੱਚ ਅੜਿਕਾ ਨਾ ਬਣ ਸਕੇ। ਅਜਿਹੇ ਵਿਦਿਆਰਥੀਆਂ ਨੂੰ +2 ਤੱਕ ਹੀ ਮੁਫਤ ਸਿੱਖਿਆ ਨਹੀਂ ਦਿੱਤੀ ਜਾਂਦੀ ਸਗੋਂ ਸਬੰਧਤ ਵਿਦਿਆਰਥੀ ਦੀ ਇੱਛਾ ਦੀ ਹੱਦ ਤੱਕ ਪੜ੍ਹਇਆ ਜਾਂਦਾ ਹੈ । ਉਨ੍ਹਾਂ ਵਿਦਿਆਰਥੀਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਗਈਆਂ, ਜਿਹੜੇ ਇਸ ਉਪਕਾਰੀ ਯੋਜਨਾਂ ਅਧੀਨ ਦੇਸ਼/ਵਿਦੇਸ਼ ਵਿੱਚ ਸੇਵਾਵਾਂ ਨਿਭਾਅ ਰਹੇ ਹਨ, ਬਿਹਤਰ ਉੱਪਜੀਵਕਾ ਕਮਾ ਰਹੇ ਹਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਇਹ ਪ੍ਰੀਖਿਆ, ਸੰਸਥਾ ਦੇ ਉਪਕਾਰੀ-ਖਾਸੇ ਕਰਕੇ ਹੀ ਸੰਭਵ ਹੋਈ ਹੈ, ਹਰ ਵਿੱਦਿਅਕ-ਸੈਸ਼ਨ ਵਿੱਚ ਦਰਜਨਾਂ ਹੀ ਵਿਦਿਆਰਥੀ, ਇਸ ਯੋਜਨਾਂ ਅਧੀਨ ਪੜ੍ਹ ਰਹੇ ਹੁੰਦੇ ਹਨ। ਇਹ ਵੀ ਦੱਸਿਆ ਗਿਆ ਕਿ ਬੀਤੇ ਸੈਸ਼ਨ ਤੋਂ, ਇਸੇ ਪ੍ਰੀਖਿਆ ਅਧੀਨ ਚੁਣੇ 30 ਵਿਦਿਆਰਥੀਆਂ ਨੂੰ ਦੇਸ਼/ਵਿਦੇਸ਼ ਦੇ ਸਮਰੱਥ ਦਿਆਲੂਆਂ ਨੇ ਅਪਣਾਇਆ ਹੋਇਆ ਹੈ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਸ਼੍ਰੀਮਤੀ ਨਵਪ੍ਰੀਤ ਕੌਰ, ਸ਼੍ਰੀਮਤੀ ਬੇਅੰਤ ਕੌਰ ਤੋਂ ਇਲਾਵਾ ਸਰਬਜੀਤ ਸਿੰਘ, ਸ਼ਿਵਾਨੀ, ਨਰਿੰਦਰ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ ‘ਪ੍ਰਤਿਭਾ ਪਰਖ ਪ੍ਰੀਖਿਆ’ ਦੇਣ ਆਏ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ।