Go Back
15
Oct
2023

Sri Darbar Sahib, Wagah-Border tour of the students was memorable

Type : Acitivity



ਯਾਦਗਾਰੀ ਰਿਹਾ ਵਿਦਿਆਰਥੀਆਂ ਦਾ ਸ੍ਰੀ ਦਰਬਾਰ ਸਾਹਿਬ, ਵਾਹਗਾ-ਬਾਰਡਰ ਟੂਰ



ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਅਧੀਨ ਚੱਲਦੀ ਸਿੱਖਿਆ-ਸੰਸਥਾ, ਸਃ ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਬਸੀ ਗੁੱਜਰਾਂ ਦੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਵਿਦਿਅਕ ਟੂਰ ਯਾਦਗਾਰੀ ਰਿਹਾ। ਵਿਦਿਆਰਥੀਆਂ ਦੇ ਨਿਗਰਾਨ ਅਮਲੇ, ਵੀਰਇੰਦਰ ਸਿੰਘ, ਨਰਿੰਦਰ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੌਰ ਅਤੇ ਬਲਜਿੰਦਰ ਸਿੰਘ ਅਨੁਸਾਰ, ਇਸ ਟੂਰ ਦੌਰਾਨ ਜਿੱਥੇ ਵਿਦਿਆਰਥੀ ਆਪਣੀ ਸ਼ਰਧਾ ਦੇ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਾਮਸਤਕ ਹੋਏ, ਉੱਥੇ ਉਨ੍ਹਾਂ ਵਾਹਗਾ-ਬਾਰਡਰ ਵਿਖੇ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ-ਦਸਤਿਆਂ ਵੱਲੋ' ਕੀਤੀ ਜਾਂਦੀ, ਕੌਮੀ-ਝੰਡੇ ਲਾਹੁਣ ਦੀ ਰਸਮ ਵੇਖੀ । ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਹਿੰਦ/ਪਾਕਿ ਦੋਸਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਪੰਜਾਬ ਦੇ ਟੂਰਿਜਮ-ਵਿਭਾਗ ਵੱਲੋ’ ਉਸਾਰੇ ਗਏ ‘ਮੇਰਾ ਪਿੰਡ’ ਦੇ ਸੱਭਿਆਚਾਰ ਨੂੰ ਮਾਣਿਆਂ ਅਤੇ ਪੇਂਡੂ ਪਕਵਾਨਾਂ ਨੂੰ ਸੇਵਨ ਕੀਤਾ। ਵਿਦਿਆਰਥੀਆਂ ਨੇ ਪਿੰਗਲਵਾੜੇ ਪਹੁੰਚਕੇ, ਸਮਾਜ ਦੇ ਲੋੜਵੰਦ ਬੱਚਿਆਂ ਅਤੇ ਲੋਕਾਂ ਨੂੰ ਨੇੜਿਓ’ ਵੇਖਿਆ ਅਤੇ ਸੰਵੇਦਨਾ ਪ੍ਰਗਟ ਕੀਤੀ। ਵਰਨਣਯੋਗ ਹੈ ਕਿ ਟੂਰ ਤੋਰਨ ਸਮੇਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਸੀ ਕਿ ਵਿਦਿਆਰਥੀ ਜੀਵਨ ਦੇ ਟੂਰ ਜਿੱਥੇ ਕਲਾਸ ਕਮਰਿਆਂ ਤੋ’ ਬਾਹਰ ਦੇ ਜੀਵਨ ਦਾ ਗਿਆਤ ਕਰਾਉਂਦੇ ਹਨ, ਉੱਥੇ ਜੀਵਨ ਭਰ ਯਾਦ ਰਹਿਣ ਵਾਲੇ ਹੁੰਦੇ ਹਨ। ਟੂਰ ਵਿੱਚ ਗਏ ਵਿਦਿਆਰਥੀਆਂ ਨੇ ਇਸ ਮੌਕਾ-ਮੇਲ ਨੂੰ ਗਿਆਨ ਵਿੱਚ ਹੋਏ ਵਾਧੇ ਵਜੋਂ ਨੋਟ ਕੀਤਾ ਅਤੇ ਇਹ ਮੌਕਾ ਦੇਣ ਬਦਲੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਟੂਰ ਦੌਰਾਨ ਵਾਹਗਾ ਬਾਰਡਰ ਵਿਖੇ ਝੰਡੇ ਲਾਹੁਣ ਦੀ ਰਸਮ ਵੇਖਦੇ ਹੋਏ ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਦੇ ਵਿਦਿਆਰਥੀ