Go Back
07
Nov
2023

Three-day sports meet held at school

Type : Acitivity



ਕੰਗ ਯਾਦਗਾਰੀ ਸੰਸਥਾਵਾਂ ਨੇ ਤਿੰਨ ਰੋਜ਼ਾ ਸਪੋਰਟਸ ਮੀਟ ਕਰਵਾਈ



ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ਼੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ 3 ਰੋਜ਼ਾ ਸਪੋਰਟਸ ਮੀਟ ਕਰਵਾਈ ਗਈ। ਜੇਤੂਆਂ ਨੂੰ ਇਨਾਮ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਡਾਇਰੈਕਟਰ ਪ੍ਰੀਤਪਾਲ ਕੌਰ ਅਟਵਾਲ ਨੇ ਵੰਡੇ। ਇਸ ਮੌਕੇ ’ਤੇ ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਕਿਹਾ, ਕਿ ਸਕੂਲੀ ਵਰ੍ਹੇ ਹਰ ਵਿਦਿਆਰਥੀ ਲਈ, ਸਰੀਰਕ ਅਤੇ ਬੌਧਿਕ ਵਿਕਾਸ ਕਰਨ ਦੇ ਹੁੰਦੇ ਹਨ। ਉਨ੍ਹਾਂ ਪਬਲਿਕ ਸਕੂਲਾਂ ਦੇ ਆਪਸੀ ਸਹਿਚਾਰ ’ਤੇ ਜ਼ੋਰ ਦਿੱਤਾ। ਖੇਡ ਅਧਿਆਪਕਾਂ ਗਗਨਦੀਪ ਕੌਰ, ਵੀਰਇੰਦਰ ਸਿੰਘ ਅਤੇ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਓਵਰਆਲ ਟਰਾਫੀ, ਸ਼ਹੀਦ ਭਗਤ ਸਿੰਘ ਹਾਊਸ ਦੇ ਹਿੱਸੇ ਆਈ। ਦੌੜਾਂ, ਉੱਚੀ ਛਾਲ, ਲੰਮੀਂ ਛਾਲ, ਗੋਲਾ ਸੁੱਟਣ, ਤਿੰਨ ਟੰਗੀ ਦੌੜ, ਜੈਵਲਿਨ ਥਰੋ ਆਦਿ ਵਿੱਚ ਅਮਨਵੀਰ, ਸਾਹਿਲਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਨਾਹਿਤ, ਪਵਨੀਤ ਕੌਰ, ਹਰਸ਼ਾਨ ਅਤੇ ਕੰਵਲਪ੍ਰੀਤ ਕੌਰ ਦਾ ਪ੍ਰਦਰਸ਼ਨ ਵਧੀਆ ਰਿਹਾ। ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਨਿਵਾਜਿਆ ਗਿਆ। ਮਾਰਚ ਪਾਸਟ ਵਿੱਚ ਸ਼ਹੀਦ ਭਗਤ ਸਿੰਘ ਹਾਊਸ ਅਤੇ ਸ਼ੈਕਸ਼ਪੀਅਰ ਹਾਊਸ ਦੇ ਪ੍ਰਦਰਸ਼ਨ ਵਧੀਆ ਰਹੇ। ਇਨਾਮ ਵੰਡ ਸਮਾਗਮ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕੈਨੇਡਾ ਵਾਸੀ ਬਲਦੇਵ ਸਿੰਘ ਰਹਿਪਾ ਅਤੇ ਸ਼੍ਰੀਮਤੀ ਅਮਰਜੀਤ ਕੌਰ ਰਹਿਪਾ, ਅਮਰੀਕਾ ਵਾਸੀ ਸ਼੍ਰੀਮਤੀ ਜਸਵੀਰ ਕੌਰ, ਫਿਲਮੀ ਅਦਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਸਿੰਘ ਰੌਣੀ, ਸ਼੍ਰੀਮਤੀ ਸਵਰਨਜੀਤ ਕੌਰ ਢਿੱਲੋਂ ਆਦਿ ਨੇ ਖਿਡਾਰੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ, ਪ੍ਰਾਇਮਰੀ ਵਿੰਗ ਦੀ ਇੰਚਾਰਜ਼ ਸ਼੍ਰੀਮਤੀ ਬੇਅੰਤ ਕੌਰ ਨੇ ਸੰਬੋਧਨ ਕੀਤਾ। ਸਮੇਂ ਸਮੇਂ ਆਏ ਮਹਿਮਾਨਾਂ ਵਿੱਚ ਪਿੰਡ ਬਸੀ ਗੁੱਜਰਾਂ ਦੇ ਸਰਪੰਚ ਸ: ਜਸਵੰਤ ਸਿੰਘ ਲਾਡੀ, ਪੰਚਾਇਤ ਮੈਂਬਰ ਸ਼੍ਰੀਮਤੀ ਗਗਨਦੀਪ ਕੌਰ, ਕੰਵਲਪ੍ਰੀਤ ਕੌਰ ਅਤੇ ਜਸਪ੍ਰੀਤ ਸਿੰਘ, ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ, ਮੁੱਖ ਅਧਿਆਪਕ ਜਗਦੀਪ ਸਿੰਘ ਲਖਣਪੁਰ, ਖੇਡ ਅਧਿਆਪਕ ਸੱਜਣ ਸਿੰਘ, ਬੀਬੀ ਬਲਵੰਤ ਕੌਰ, ਸ਼੍ਰੀਮਤੀ ਕੁਲਦੀਪ ਕੌਰ ਧਾਰਨੀ, ਖੇਡ ਅਧਿਆਪਕ ਹਰਪ੍ਰੀਤ ਸਿੰਘ, ਮਾਪੇ ਅਧਿਆਪਕ ਸੰਸਥਾ ਦੇ ਪ੍ਰਧਾਨ ਸ ਪ੍ਰੇਮ ਸਿੰਘ ਚੱਕ ਲੋਹਟ, ਗੁਰਪਿਆਰ ਸਿੰਘ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ ਹੋਏ 3 ਰੋਜ਼ਾ ਖੇਡ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੀਆਂ ਝਲਕੀਆਂ