News & Events
Apr
2024
Apr
2024
Mar
2024
Mar
2024
Mar
2024
Mar
2024
Feb
2024
Jan
2024
Jan
2024
Mera Pind 360 Opened
Type : Acitivity
Mar
2024
The Talent Test was conducted
Type : Acitivity
‘ਪ੍ਰਤਿਭਾ ਪਰਖ ਪ੍ਰੀਖਿਆ’ ਕਰਵਾਈ ਗਈ
ਤਸਵੀਰ: ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ ‘ਪ੍ਰਤਿਭਾ ਪਰਖ ਪ੍ਰੀਖਿਆ’ ਦੇਣ ਆਏ ਵਿਦਿਆਰਥੀ ਅਤੇ ਉਨ੍ਹਾਂ ਦੇ ਵਾਰਸ
ਸ੍ਰੀ ਚਮਕੌਰ ਸਾਹਿਬ, 19 ਮਾਰਚ
ਨਜਦੀਕੀ ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਮੁਫਤ ਸਿੱਖਿਆ ਸਹੂਲਤ ਲਈ ‘ਪ੍ਰਤਿਭਾ ਪਰਖ ਪ੍ਰੀਖਿਆ’ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 5ਵੀਂ ਵਿੱਚ ਪੜ੍ਹਨ ਵਾਲੇ, ਲੋੜਵੰਦ ਪਰਿਵਾਰਾਂ ਦੇ ਦਰਜਨਾਂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ’ਤੇ ਮਾਪਿਆਂ ਨੂੰ ਸੰਬੋਧਨ ਕਰਨ ਸਮੇਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਦਾ ਮਿਸ਼ਨਰੀ ਖਾਸਾ ਹੋਣ ਕਾਰਨ, ਇਹ ਸੰਸਥਾ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਦਾ ਮੌਕਾ ਦੇਣ ਹਿਤ, ਬੀਤੇ 20 ਸਾਲਾਂ ਤੋਂ ਅਜਿਹੀ ਪ੍ਰਤਿਭਾ ਪ੍ਰੀਖਿਆ ਲੈਂਦੀ ਆ ਰਹੀ ਹੈ। ਦੱਸਿਆ ਗਿਆ ਕਿ ਇਸ ਸਹੂਲਤ ਦਾ ਲਾਭ ਲੈ ਕੇ ਇਲਾਕੇ ਦੇ ਸੈਕੜੇ ਹੀ ਵਿਦਿਅਰਥੀ ਪ੍ਰਵਾਨ ਚੜ੍ਹੇ ਹਨ। ਉਨ੍ਹਾਂ ਬੱਚਿਆਂ ਅਤੇ ਨਾਲ ਆਏ ਉਨ੍ਹਾਂ ਦੇ ਮਾਪਿਆਂ ਨੂੰ, ਅਜੋਕੇ ਸਮੇਂ ਦੀਆਂ ਸਿੱਖਿਆ ਚੁਣੌਤੀਆਂ ਦਾ ਵਿਸਥਾਰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਉਪਰੰਤ, ਢੁਕਵੀਂ ਵਿਧੀ ਅਪਣਾ ਕੇ ਯੋਗ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਲਈ ਚੁਣ ਲਿਆ ਜਾਂਦਾ ਹੈ, ਤਾਂ ਕਿ ਮਾਪਿਆਂ ਦੀ ਗਰੀਬੀ, ਸਬੰਧਤ ਪ੍ਰਤਿਭਾ ਦੇ ਮੌਲਣ ਵਿੱਚ ਅੜਿਕਾ ਨਾ ਬਣ ਸਕੇ। ਅਜਿਹੇ ਵਿਦਿਆਰਥੀਆਂ ਨੂੰ +2 ਤੱਕ ਹੀ ਮੁਫਤ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਸਗੋਂ ਸਬੰਧਤ ਵਿਦਿਆਰਥੀ ਦੀ ਇੱਛਾ ਦੀ ਹੱਦ ਤੱਕ ਪੜ੍ਹਇਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਗਈਆਂ, ਜਿਹੜੇ ਇਸ ਉਪਕਾਰੀ ਯੋਜਨਾਂ ਅਧੀਨ ਦੇਸ਼/ਵਿਦੇਸ਼ ਵਿੱਚ ਸੇਵਾਵਾਂ ਨਿਭਾਅ ਰਹੇ ਹਨ, ਬਿਹਤਰ ਉੱਪਜੀਵਕਾ ਕਮਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਬੀਤੇ ਸੈਸ਼ਨ ਤੋਂ, ਇਸੇ ਪ੍ਰੀਖਿਆ ਅਧੀਨ ਚੁਣੇ 30 ਵਿਦਿਆਰਥੀਆਂ ਨੂੰ ਦੇਸ਼/ਵਿਦੇਸ਼ ਦੇ ਸਮਰੱਥ ਦਿਆਲੂਆਂ ਨੇ ਅਪਣਾਇਆ ਹੋਇਆ ਹੈ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਸ਼੍ਰੀਮਤੀ ਨਵਪ੍ਰੀਤ ਕੌਰ, ਸ਼੍ਰੀਮਤੀ ਬੇਅੰਤ ਕੌਰ ਤੋਂ ਇਲਾਵਾ ਸਰਬਜੀਤ ਸਿੰਘ, ਗਗਨਦੀਪ ਕੌਰ, ਇੰਦਰਵੀਰ ਸਿੰਘ, ਨਰਿੰਦਰ ਸਿੰਘ ਆਦਿ ਸ਼ਾਮਲ ਸਨ।
