Go Back
27
Mar
2024

Kang memorial education institutions announced the result

Type : Acitivity



ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਦਾ ਨਤੀਜਾ ਸੁਣਾਇਆ


ਤਸਵੀਰ: ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਵਿਖੇ ਸਲਾਨਾਂ ਨਤੀਜਾ ਸੁਣਾਏ ਜਾਣ ਸਮੇਂ ਉੱਤਮ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਦਾ ਦ੍ਰਿਸ਼

ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦਾ ਸਲਾਨਾ ਨਤੀਜਾ ਸੁਣਾਇਆ ਗਿਆ। ਇਸ ਮੌਕੇ ’ਤੇ ਭਰਵੀਂ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਪੁਜੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਕਹੀ। ਉਨ੍ਹਾਂ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਆਪੋ-ਆਪਣੇ ’ਤੇ ਮਾਣ ਕਰਨ ਲਈ ਅਤੇ ਰਹੀਆਂ ਕਸਰਾਂ ਵਾਲਿਆਂ ਨੂੰ, ਪੜਚੋਲ ਕਰਨ ਲਈ ਪ੍ਰੇਰਿਆ। ਦੱਸਿਆ ਗਿਆ ਕਿ ਬੀਤੇ ਸ਼ੈਸ਼ਨ ਵਿੱਚ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦੀ ਸਕਾਲਰਸ਼ਿੱਪ ਦਿੱਤੀ ਗਈ ਹੈ। ਅਗਲੇ ਸ਼ੈਸ਼ਨ ਲਈ 95 ਫੀਸਦੀ ਤੋਂ ਵੱਧ ਪ੍ਰਾਪਤੀ ਵਾਲੇ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਲਈ ਚੁਣਿਆਂ ਗਿਆ। ਸੰਸਥਾਵਾਂ ਵਿੱਚ ਪਹਿਲੀ ਵਾਰ ਪੁਜੀਸ਼ਨਾਂ ਵਿੱਚ ਆਏ ਵਿਦਿਆਰਥੀਆਂ ਨੂੰ ਕਾਲਾ ਗਾਊਨ ਅਤੇ ਟੋਪ ਪਹਿਨਾ ਕੇ, ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਵਡਿਆਇਆ ਗਿਆ। ਡਰੀਮਲੈਂਡ ਪਬਲਿਕ ਸਕੂਲ ਦੀ ਅੱਠਵੀਂ ਵਿੱਚੋਂ ਕਮਲਪ੍ਰੀਤ ਕੌਰ 99 ਫੀਸਦੀ, ਸੱਤਵੀਂ ਵਿੱਚੋਂ ਅਰਮਾਨਦੀਪ ਸਿੰਘ 98.16 ਫੀਸਦੀ, ਛੇਵੀਂ ਵਿੱਚੋਂ ਪ੍ਰਭਲੀਨ ਕੌਰ 99 ਫੀਸਦੀ ਅਤੇ ਪੰਜਵੀਂ ਵਿੱਚੋਂ ਅਭੀਨੂਰ 96.83 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਕੂਲ +1 ਦੇ ਮਨਪ੍ਰੀਤ ਸਿੰਘ ਨੇ ਆਰਟਸ ਵਿੱਚੋਂ, 83.8 ਫੀਸਦੀ, ਨਵਜੋਤ ਕੌਰ ਨੇ ਕਾਮਰਸ ਵਿੱਚੋਂ 97.8 ਫੀਸਦੀ ਅਤੇ ਸਾਇੰਸ ਵਿੱਚੋਂ ਰੋਮਨ ਸਿੱਧੂ ਨੇ 97 ਫੀਸਦੀ, 9ਵੀਂ ਵਿੱਚੋਂ ਜੈਸਮੀਨ ਕੌਰ, ਗੁਰਸਿਮਰ ਕੌਰ ਅਤੇ ਇਸ਼ਮੀਤ ਕੌਰ ਨੇ ਕ੍ਰਮਵਾਰ 95.8 ਅਤੇ 95.2 ਫੀਸਦੀ, 7ਵੀਂ ਦੀ ਨਵਜੋਤ ਕੌਰ ਨੇ 98.6 ਫੀਸਦੀ ਅਤੇ 6ਵੀਂ ਦੀ ਮਹਿਕਦੀਪ ਕੌਰ ਨੇ 95.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਚੌਧਰੀ ਤੀਰਥ ਰਾਮ, ਬੇਅੰਤ ਕੌਰ, ਅਮਰ ਸਿੰਘ, ਨਰਿੰਦਰ ਸਿੰਘ, ਗਗਨਦੀਪ ਕੌਰ, ਬਲਜਿੰਦਰ ਸਿੰਘ ਆਦਿ ਹਾਜਰ ਸਨ। 264