News & Events
May
2024
May
2024
Apr
2024
Apr
2024
Apr
2024
Mar
2024
Mar
2024
Apr
2024
Successful presentation of the play Krantijot Savitri Bai Phule based on the life of Veerangana for womens education
Type : Acitivity
ਇਸਤਰੀ ਸਿੱਖਿਆ ਦੀ ਵੀਰਾਂਗਣਾ ਦੇ ਜੀਵਨ ਅਧਾਰਤ ਨਾਟਕ ਖੇਡਿਆ ਨਾਟਕ ‘ਕ੍ਰਾਂਤੀਜੋਤ ਸਵਿੱਤਰੀ ਬਾਈ ਫੂਲੇ’ ਦੀ ਸਫ਼ਲ ਪੇਸ਼ਕਾਰੀ
ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ, ਦੇਸ਼ ਵਿੱਚ ਇਸਤਰੀ-ਸਿੱਖਿਆ ਲਈ ਮੁਢਲੇ ਲਾਂਘੇ ਭੰਨਣ ਵਾਲੀ ਨਾਇਕਾ ਦੇ ਜੀਵਨ ਸੰਘਰਸ਼ ਅਧਾਰਤ ਨਾਟਕ ‘ਕ੍ਰਾਤੀਜੋਤ ਸਵਿੱਤਰੀ ਬਾਈ ਫੂਲੇ’ ਨਾਟਕ ਖੇਡਿਆ ਗਿਆ। ਇਸ ਨਾਟਕ ਵਿੱਚ ਮਰਹੂਮ ਨਾਟਕਕਾਰ ਮੱਖਣ ਕ੍ਰਾਂਤੀ ਦੀ ਕੈਨੇਡਾ ਰਹਿਣ ਵਾਲੀ ਬੇਟੀ ‘ਸਿਮਰਨ ਕ੍ਰਾਂਤੀ’ ਦੀ, 45 ਮਿੰਟ ਦੀ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਭਰਵੀਂ ਦਾਦ ਦਿੱਤੀ। ਨਾਟਕ ਵਿੱਚ ਉਸ ਸਮੇਂ ਦੇ ਪਿਛਾਖੜੀ ਸਮਾਜ ਨੂੰ ਦਰਸਾਇਆ ਗਿਆ, ਕਿ ਕਿਵੇਂ ਉਸ ਸਮੇਂ ਕੁੜੀਆਂ ਦਾ ਬਾਲੜੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ, ਉਨ੍ਹਾਂ ਨੂੰ ਦਾਸੀ ਬਣਾ ਕੇ ਰੱਖਿਆ ਜਾਂਦਾ ਸੀ, ਉਸ ਸਮੇਂ ਲੜਕੀਆਂ ਲਈ ਸਿੱਖਿਆ ਹਾਸਲ ਕਰਨਾ ਵਰਜਿਤ ਸੀ। ਸਬੱਬ ਵਸ ਸਵਿੱਤਰੀ ਬਾਈ ਫੂਲੇ ਦੀ ਸ਼ਾਦੀ ਇੱਕ ਸਮਾਜ ਸੁਧਾਰਕ ਨੌਜਵਾਨ ਜਿਓਤੀਬਾ ਫੂਲੇ ਨਾਲ ਹੁੰਦੀ ਹੈ। ਸਵਿੱਤਰੀ ਬਾਈ ਆਪਣੇ ਪਤੀ ਕੋਲੋਂ ਹੀ ਅੱਖਰ ਗਿਆਨ ਹਾਸਲ ਕਰਦੀ ਹੈ ਅਤੇ ਫਿਰ ਉਹ ‘ਸੱਤਿਆ ਸੋਧਕ ਸਮਾਜ’ ਨਾਂ ਦੀ ਸੰਸਥਾ ਦੁਆਰਾ ਲੜਕੀਆਂ ਨੂੰ ਪੜ੍ਹਾਉਣ ਲਈ 1848 ਵਿੱਚ ਪੂਨੇ (ਮਹਾਂਰਾਸ਼ਟਰ) ਵਿਖੇ ਲੜਕੀਆਂ ਲਈ ਇੱਕ ਸਕੂਲ ਖੋਲ੍ਹਦੇ ਹਨ। ਦੁਆਲੇ ਦੇ ਪਿਛਾਖੜੀ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਸਵਿੱਤਰੀ ਬਾਈ ਫੂਲੇ ’ਤੇ ਚਿੱਕੜ ਉਛਾਲਿਆ ਜਾਂਦਾ ਹੈ, ਉਸਨੂੰ ਅਪਮਾਨਿਤ ਕੀਤਾ ਜਾਂਦਾ ਹੈ। ਉਹ ਇਸ ਵਿਰੋਧ ਨੂੰ ਖਿੜੇ ਮੱਥੇ ਝੱਲਦੇ ਹਨ। ਅਖੀਰ ਉਹ ਸਫਲ ਹੁੰਦੇ ਹਨ ਅਤੇ ਉਸ ਸਮੇਂ ਦੇ ਅੰਗਰੇਜ਼ ਸਮਾਜ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਮਾਨਤਾ ਮਿਲਦੀ ਹੈ। ਸਿਮਰਨ ਆਪਣੇ ਇਸ ਇੱਕ ਪਾਤਰੀ ਨਾਟਕ ਵਿੱਚ, ਆਪਣੀ ਕਲਾ, ਹਾਵ ਭਾਵ ਅਤੇ ਬੋਲ ਚਾਲ ਦੁਆਰਾ, ਸਦੀਆਂ ਪਹਿਲਾਂ ਦੀ ਸਥਿਤੀ ਨੂੰ ਸਿਰਜਦੀ ਹੈ ਅਤੇ ਦਰਸ਼ਕਾਂ ਨੂੰ ਇਹ ਅਹਿਸਾਸ ਕਰਾਉਣ ਵਿੱਚ ਸਫਲ ਹੁੰਦੀ ਹੈ, ਕਿ ਇਸਤਰੀ ਸਿੱਖਿਆ ਲਈ ਫੂਲੇ ਜੋੜੀ ਨੇ, ਭਾਰਤੀ ਸਮਾਜ ’ਤੇ ਵਡਮੁੱਲਾ ਅਹਿਸਾਨ ਕੀਤਾ ਹੈ। ਨਾਟਕ ਉਪਰੰਤ ਸਿਮਰਨ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ, ਪੰਜਾਬ ਤੋਂ ਘੱਟੋ ਘੱਟ ਸਨਾਤਕ ਡਿਗਰੀ ਕਰਕੇ ਹੀ ਵਿਦੇਸ਼ਾਂ ਵਿੱਚ ਜਾਣ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਜਿੱਥੇ ਸਿਮਰਨ ਦੀ ਕਲਾ ਨੂੰ ਸਰਾਹਿਆ, ਉੱਥੇ ਸਿੱਖਿਆ ਜਿਹੇ ਮਾਨਵੀ ਮਸਲੇ ’ਤੇ ਫੂਲੇ ਜੋੜੀ ਦੀ ਘਾਲਣਾ ਨੂੰ ਸਿੱਜਦਾ ਕੀਤਾ। ਭਰਵੀਂ ਦਾਦ ਦੌਰਾਨ ਸਿਮਰਨ ਕ੍ਰਾਤੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ’ਤੇ ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਸਰਬਜੀਤ ਸਿੰਘ, ਇੰਦਰਵੀਰ ਸਿੰਘ, ਗਗਨਦੀਪ ਕੌਰ, ਦਲਜੀਤ ਕੌਰ, ਵਰਿੰਦਰ ਕੌਰ, ਪਿੰਕੀ ਰਾਣੀ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਵਿਖੇ ਨਾਟਕ ‘ਕ੍ਰਾਂਤੀਜੋਤ ਸਵਿੱਤਰੀ ਬਾਈ ਫੂਲੇ’ ਪੇਸ਼ ਕਰਨ ਵਾਲੀ ‘ਸਿਮਰਨ ਕ੍ਰਾਤੀ’ ਦਾ ਸਨਮਾਨ ਕਰਨ ਸਮੇਂ ਦੀ ਤਸ਼ਵੀਰ ਅਤੇ ਪੇਸ਼ਕਾਰੀ ਦੀਆਂ ਝਲਕੀਆਂ
