News & Events
May
2024
May
2024
Apr
2024
Apr
2024
Apr
2024
Mar
2024
Mar
2024
May
2024
Honoring the students who scored more than 80 percent marks
Type : Acitivity
80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ
8ਵੀਂ ’ਚੋਂ ਜਾਨਵੀ ਰਾਣੀ ਅਤੇ +2 ’ਚੋਂ ਨਵਨੀਤ ਕੌਰ ਅੱਵਲ
ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿੱਚ 8ਵੀਂ ਅਤੇ +2 ਦਾ ਨਤੀਜਾ 100 ਫੀਸਦੀ ਰਿਹਾ। 8ਵੀਂ ਦੇ ਵਿਦਿਆਰਥੀਆਂ ਨੇ 67.08 ਤੋਂ ਲੈ ਕੇ 96.03 ਫੀਸਦੀ ਅੰਕ ਹਾਸਲ ਕੀਤੇ ਜਦੋਂ ਕਿ +2 ਦੇ ਵਿਦਿਆਰਥੀਆਂ ਨੇ 76.06 ਤੋਂ ਲੈ ਕੇ 94 ਫੀਸਦੀ ਅੰਕ ਹਾਸਲ ਕੀਤੇ। ਸੰਸਥਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੂੰ, ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਜਸ਼ਨ ਵਜੋਂ ਮਨਾਇਆ ਗਿਆ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਵਿਸ਼ੇਸ਼ ਇਕੱਤਰਤਾ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ ਗਿਆ, ਕਿ ਵਿਦਿਆਰਥੀ ਧਿਰ ਹੀ ਹੁੰਦੀ ਹੈ, ਜਿਹੜੀ ਸਿੱਖਿਆ ਦੌਰਾਨ ਅਗਵਾਈ ਕਰ ਰਹੇ ਵਿਸ਼ਾ ਅਧਿਆਪਕਾਂ, ਪਹਿਰੇਦਾਰੀ ਕਰ ਰਹੇ ਮਾਪਿਆਂ ਅਤੇ ਹੋਰ ਸਹਿਯੋਗੀਆਂ ਦੀ, ਉਨ੍ਹਾਂ ਪ੍ਰਤੀ ਨੇਕ-ਪਹੁੰਚ ਨੂੰ 100 ਫੀਸਦੀ ਫਲ ਲਾ ਸਕਦੀ ਹੈ, ਇਸ ਦੇ ਉਲਟ ਖਿੰਡਾਵਾਂ ਦਾ ਸ਼ਿਕਾਰ ਹੋ ਕੇ, ਸਾਰੇ ਸ਼ੁਭਚਿੰਤਕਾਂ ਨੂੰ ਮਾਯੂਸ ਵੀ ਕਰ ਸਕਦੀ ਹੈ। ਵਿਦਿਆਰਥੀਆਂ ਨੂੰ ਪ੍ਰੇਰਿਆ ਗਿਆ ਕਿ ਉਹ ਆਪਣੇ ਟੀਚੇ ਮਿੱਥਣ, ਇਕਾਗਰਮਨ ਹੋ ਕੇ ਮਿਹਨਤ ਕਰਨ। ਜਿਨ੍ਹਾਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਪੁਜੀਸ਼ਨਾ ਹਾਸਲ ਕਰਨ ਬਦਲੇ ਸਨਮਾਨਤ ਕੀਤਾ ਗਿਆ, ਉਨ੍ਹਾਂ ਵਿੱਚ ਜਾਨਵੀ ਰਾਣੀ ਨੇ 96.03 ਫੀਸਦੀ ਅੰਕ ਲੈ ਕੇ ਪਹਿਲਾ, ਪਰਮਜੀਤ ਕੌਰ 95.03 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਸਿਮਰਨਜੀਤ ਕੌਰ 95.01 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। +2 ਸਾਇੰਸ ਗਰੁੱਪ ਵਿੱਚੋਂ ਨਵਨੀਤ ਕੌਰ ਨੇ 94 ਫੀਸਦੀ, ਕੋਮਲਪ੍ਰੀਤ ਕੌਰ ਨੇ 92 ਫੀਸਦੀ ਅਤੇ ਮਹਿਕਪ੍ਰੀਤ ਕੌਰ ਨੇ 91 ਫੀਸਦੀ, ਕਾਮਰਸ ਗਰੁੱਪ ਵਿੱਚੋਂ ਆਸਥਾ ਦੇਵੀ ਨੇ 92 ਫੀਸਦੀ, ਸਿਮਰਨਜੀਤ ਕੌਰ ਨੇ 91.08 ਫੀਸਦੀ ਅਤੇ ਅਮਰਿੰਦਰ ਸਿੰਘ ਨੇ 88.06 ਫੀਸਦੀ, ਆਰਟਸ ਗਰੁੱਪ ਵਿੱਚੋਂ ਲਵਪ੍ਰੀਤ ਸਿੰਘ ਨੇ 87 ਫੀਸਦੀ, ਅਰਸ਼ਪ੍ਰੀਤ ਕੌਰ ਨੇ 86.02 ਫੀਸਦੀ ਅਤੇ ਰਵਨੀਤ ਕੌਰ ਨੇ 82.08 ਫੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ’ਤੇ ਦੋਨਾਂ ਕਲਾਸਾਂ ਦੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਪ੍ਰਿੰਸੀਪਲ ਨਵਪ੍ਰੀਤ ਕੌਰ, ਕਿੰਟਰ ਗਾਰਟਨ ਦੀ ਇੰਚਾਰਜ ਬੇਅੰਤ ਕੌਰ, ਸਰਬਜੀਤ ਸਿੰਘ, ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਜਸਪ੍ਰੀਤ ਕੌਰ, ਰੁਪਿੰਦਰ ਕੌਰ, ਕਿਰਨਜੋਤ ਕੌਰ, ਦਲਜੀਤ ਕੌਰ, ਇੰਦਰਵੀਰ ਸਿੰਘ ਆਦਿ ਹਾਜ਼ਰ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ 8ਵੀਂ ਅਤੇ +2 ਦੇ 80 ਫੀਸਦੀ ਤੋਂ ਵਧੇਰੇ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਸਮੇਂ ਦਾ ਦ੍ਰਿਸ਼
