Go Back
30
May
2024

A 2-day workshop was conducted to teach teaching skills

Type : Acitivity



ਅਧਿਆਪਨ ਦੇ ਗੁਰ ਸਿਖਾਉਣ ਲਈ 2 ਰੋਜ਼ਾ ਵਰਕਸ਼ਾਪ ਲਾਈ ਗਈ



ਅਧਿਆਪਨ ਵਰਕਸ਼ਾਪ ਵਿੱਚ ਭਾਗ ਲੈ ਰਹੇ ਅਧਿਆਪਕਾਂ ਵੱਲੋਂ ਡਾ: ਦਵਿੰਦਰ ਸੈਫੀ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਜਾਣ ਸਮੇਂ ਦਾ ਦ੍ਰਿਸ਼

ਸਮੁੱਚੇ ਕਿੱਤਿਆਂ ਦਾ ਜਨਮਦਾਤਾ ਹੈ ਅਧਿਆਪਨ ਕਿੱਤਾ

ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਸ੍ਰੀ ਚਮਕੌਰ ਸਾਹਿਬ ਵੱਲੋਂ, ਅਧਿਆਪਨ ਕਿੱਤੇ ਨੂੰ ਪ੍ਰਤੀਬੱਧਤਾ ਦੀ ਹੱਦ ਤੱਕ ਅਪਨਾਉਣ ਹਿਤ ਪ੍ਰੇਰਨ ਲਈ ਪਿੰਡ ਬਸੀ ਗੁੱਜਰਾਂ ਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿੱਚ 2 ਰੋਜ਼ਾ ਅਧਿਆਪਨ ਸਿਖਲਾਈ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਵਿੱਚ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ ਮੈਂਬਰ ਸ਼ਾਮਲ ਹੋਏ। ਇਸ ਵਰਕਸ਼ਾਪ ਦੇ ਮੁੱਖ ਵਕਤਾਵਾਂ ਵਿੱਚ ਸਾਬਕਾ ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ, ਜ਼ਿਲਾ ਅਧਿਆਪਕ ਸਿਖਲਾਈ ਸੰਸਥਾ ਰੂਪਨਗਰ ਦੇ ਲੈਕਚਰਾਰ ਡਾ: ਦਵਿੰਦਰ ਸੈਫ਼ੀ ਅਤੇ ਮੇਜ਼ਬਾਨ ਟਰਸਟ ਦੇ ਬਾਨੀ ਤੇ ਵਿੱਦਿਅਕ ਚਿੰਤਕ ਸਵਰਨ ਸਿੰਘ ਭੰਗੂ ਸ਼ਾਮਲ ਸਨ। ਵਕਤਾਵਾਂ ਨੇ ਅਧਿਆਪਕਾਂ ਨੂੰ ਇਹ ਅਹਿਸਾਸ ਕਰਾਇਆ ਕਿ ਅਧਿਆਪਨ ਕਿੱਤਾ ਸਭ ਤੋਂ ਉੱਤਮ ਕਿੱਤਾ ਹੈ, ਜਿਸ ਵਿੱਚ ਆਪਣੇ ਸ਼ਗਿਰਦਾਂ ਨੂੰ ਬਹੁਤ ਵਧੀਆ ਇਨਸਾਨ ਬਣਾਉਣ ਜਿਹੀ ਵੱਡੀ ਅਤੇ ਪਵਿੱਤਰ ਜ਼ੁੰਮੇਂਵਾਰੀ ਸ਼ਾਮਲ ਹੁੰਦੀ ਹੈ। ਹਰ ਚੰਗੇ ਅਧਿਆਪਕ ਵਿੱਚ ਇਹ ਉਮੰਗ ਵਿਦਮਾਨ ਹੁੰਦੀ ਹੈ, ਕਿ ਉਹ ਆਪਣੇ ਕਿੱਤੇ ਦੁਆਰਾ ਵੱਧ ਤੋਂ ਵੱਧ ਦੇਸ਼ ਸੇਵਾ ਕਿਵੇਂ ਕਰੇ। ਦੱਸਿਆ ਗਿਆ ਕਿ ਸਿੱਖਿਆ ਨੂੰ ਰੌਚਿਕ ਬਣਾਉਣ ਲਈ ਹਰ ਅਧਿਆਪਕ ਕੋਲ ਵਿਸ਼ੇ ਤੋਂ ਵਧਕੇ ਚੌਤਰਫਾ ਗਿਆਨ ਹੋਣਾ ਚਾਹੀਦਾ ਹੈ ਅਤੇ ਪਹਿਰਾਵੇ, ਬੋਲਚਾਲ ਪੱਖੋਂ ਉਸਦੀ ਸ਼ਖ਼ਸ਼ੀਅਤ ਪ੍ਰਭਾਵੀ ਹੋਣੀ ਚਾਹੀਦੀ ਹੈ। ਇਹ ਵੀ ਦੱਸਿਆ ਗਿਆ ਕਿ ਅਧਿਆਪਕਾਂ ਦਾ ਪਹਿਲਾ ਅਤੇ ਮਹੱਤਵਪੂਰਨ ਕੰਮ ਵਿਦਿਆਰਥੀਆਂ ਵਿੱਚ ਸਿੱਖਿਆ ਦੀ ਮਹੱਤਤਾ ਦਾ ਸੰਚਾਰ ਕਰਨਾ ਹੈ ਅਤੇ ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਦਿਲ ਜਿੱਤ ਲੈਂਦਾ ਹੈ, ਤਾਂ ਉਹ ਆਪਣੇ ਵਿਦਿਆਰਥੀਆਂ ਲਈ ਚੁਣੌਤੀ ਰਹਿਤ ਹਸਤੀ ਬਣ ਜਾਂਦਾ ਹੈ, ਕੁੱਲ ਮਿਲਾ ਕੇ ਜਿਊਂਦਾ ਅਵਤਾਰ ਬਣ ਜਾਂਦਾ ਹੈ। ਬਹੁਤ ਜ਼ਰੂਰੀ ਹੈ ਕਿ ਹਰ ਅਧਿਆਪਕ ਇਸ ਵਡਿਆਈ ਤੱਕ ਪਹੁੰਚੇ। ਵਰਕਸ਼ਾਪ ਦੌਰਾਨ ਇਹ ਗੱਲ ਵੀ ਉੱਭਰੀ ਕਿ ਮੁਬਾਈਲ ਦੀ ਦੁਰਵਰਤੋ, ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਕਰ ਰਹੀ ਹੈ। ਸੁਝਾਇਆ ਗਿਆ ਕਿ ਇਸ ਮਾਮਲੇ ਵਿੱਚ ਮਾਪਿਆਂ ਦੀ ਅਗਵਾਈ ਕੀਤੀ ਜਾਵੇ ਕਿ ਉਹ ਮੁਬਾਈਲ ਦੇ ਮਾਮਲੇ ਵਿੱਚ ਆਪਣੇ ਬੱਚਿਆਂ ਦੀ ਪਹਿਰੇਦਾਰੀ ਕਰ ਸਕਣ। ਵਰਕਸ਼ਾਪ ਦੌਰਾਨ ਵਿਸ਼ਾ ਮਾਹਿਰ ਡਾ: ਅਲੋਕ ਗੁਪਤਾ ਦੇ ਅਨੁਭਵਾਂ ਅਧਾਰਤ ਵੀਡੀਓ ਵਿਖਾਈ ਗਈ, ਜਿਸ ਵਿੱਚ ਉਸਨੇ ਪ੍ਰਤੀਬੱਧ ਅਧਿਆਪਨ ਦੇ ਗੁਣ ਸਮਝਾਏ ਹੋਏ ਸਨ। ਸਵਾਲਾਂ ਅਤੇ ਜਵਾਬਾਂ ਦਾ ਸ਼ੈਸ਼ਨ ਇਸ ਵਰਕਸ਼ਾਪ ਨੂੰ ਰੌਚਿਕ ਬਣਾਉਂਦਾ ਰਿਹਾ। ਵਰਕਸ਼ਾਪ ਵਿੱਚ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਟਰਸਟ ਵੱਲੋਂ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।,ਇਸ ਮੌਕੇ ’ਤੇ ਬੇਅੰਤ ਕੌਰ, ਸਰਬਜੀਤ ਕੌਰ, ਗੁਰਪਿੰਦਰ ਕੌਰ, ਪਿੰਕੀ ਰਾਣੀ, ਤਰਬਜੋਤ ਕੌਰ, ਸਰਬਜੀਤ ਸਿੰਘ, ਵੀਰਇੰਦਰ ਸਿੰਘ ਆਦਿ ਸ਼ਾਮਲ ਸਨ।