News & Events
Nov
2024
Nov
2024
Oct
2024
Oct
2024
Oct
2024
Aug
2024
Remembering 1947
Type : Acitivity
Aug
2024
Aug
2024
Oct
2024
An interview with the director of Radio Red FM Calgary-Canada
Type : Acitivity
ਰੇਡੀਓ ਰੈੱਡ ਐੱਫ ਐੱਮ ਕੈਲਗਰੀ (ਕੈਨੇਡਾ) ਦੇ ਡਾਇਰੈਕਟਰ ਨਾਲ ਰੂਬਰੂ
ਚੰਗੀਆਂ ਆਦਤਾਂ, ਉਮਰ ਭਰ ਦੀ ਵਡਿਆਈ ਹੁੰਦੀਆਂ ਹਨ - ਰਿਸ਼ੀ ਨਾਗਰ
"ਸਿੱਖਿਆ-ਸੰਸਥਾਵਾਂ ਵਿਦਿਆਰਥੀਆਂ ਲਈ ਸ਼ਰਧਾ-ਸਥਾਨ ਹੁੰਦੀਆਂ ਹਨ,
ਜਿਹੜੀਆਂ ਸਮੇਂ ਨੂੰ ਸਾਂਭਣ ਵਾਲੇ ਵਿਦਿਆਰਥੀਆਂ ਨੂੰ, ਸਮਾਜਿਕ-ਰੁਤਬਿਆਂ ਦਾ ਵਰਦਾਨ
ਦਿੰਦੀਆਂ ਹਨ। ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ, ਆਪਣੀ ਦਿਲਚਸਪੀ ਦੇ,
ਪ੍ਰਵਾਨ ਚੜ੍ਹੇ ਵਿਅਕਤੀਆਂ ਨੂੰ ਵੇਖੇ ਅਤੇ ਇਸ ਰੁਤਬੇ ’ਤੇ ਪਹੁੰਚਣ ਲਈ, ਉਨ੍ਹਾਂ ਵੱਲੋਂ
ਕੀਤੀ ਗਈ ਕਠੋਰ-ਮਿਹਨਤ ਦੀ ਜਾਣਕਾਰੀ ਹਾਸਲ ਕਰੇ।"
ਇਹ ਵਿਚਾਰ ਰੇਡੀਓ
ਰੈੱਡ ਐੱਫ ਐੱਮ ਕੈਲਗਰੀ (ਕੈਨੇਡਾ) ਦੇ ਡਾਇਰੈਕਟਰ ਅਤੇ ਮੇਜ਼ਬਾਨ ਸ਼੍ਰੀ ਰਿਸ਼ੀ ਨਾਗਰ
ਹੋਰਾਂ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ
ਯਾਦਗਾਰੀ ਸਕੂਲ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾ
ਰਹੇ ਸਨ। ਉਨ੍ਹਾਂ ਆਪਣੀ ਸਕੂਲ ਸਿੱਖਿਆ ਦੇ ਸਮੇਂ ਦੀਆਂ ਯਾਦਾਂ ਤਾਜ਼ਾ ਕੀਤੀਆਂ।
ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਆਗਿਆਕਾਰੀ ਬਣਨ
ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਭਾਵੇਂ ਉੱਚ ਸਿੱਖਿਆ ਹਾਸਲ ਕਰਕੇ ਉਹ
ਅਧਿਆਪਕ, ਪਿ੍ਰੰਸੀਪਲ, ਕਾਲਜ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ, ਡੀਨ ਅਤੇ ਪ੍ਰਬੰਧਕੀ
ਕਮੇਟੀਆਂ ਦੇ ਮੈਂਬਰ ਰਹੇ ਹਨ, ਪਰ 6ਵੀਂ ਵਿੱਚ ਪੜ੍ਹਦਿਆਂ, ਉਸ ਸਮੇਂ ਦੇ ਮੁੱਖ ਅਧਿਆਪਕ
ਨੇ ਸਵੇਰ ਦੀ ਸਭਾ ਵਿੱਚ, ਜੋ ਉਨ੍ਹਾਂ ਨੂੰ ਖ਼ਬਰਾਂ ਪੜ੍ਹਨ ਦੀ ਆਦਤ ਪਾਈ ਸੀ, ਉਹ ਲਗਾਤਾਰ
ਜਿਉਂਦੀ ਰਹੀ ਸੀ, ਜਿਸਦੀ ਬਦੌਲਤ, ਰੇਡੀਓ ਚੈਨਲ ਦੁਆਰਾ ਹੁਣ ਲੱਖਾਂ ਲੋਕਾਂ ਦੇ ਕੰਨ
ਤੱਕ, ਰੋਜ਼ਾਨਾਂ ਉਨ੍ਹਾਂ ਦੀ ਆਵਾਜ਼ ਪਹੁੰਚਦੀ ਹੈ। ਉਨ੍ਹਾਂ ਉਸ ਸਮੇਂ ਦੇ ਆਪਣੇ ਪ੍ਰਤੀਬੱਧ-
ਅਧਿਆਪਕ ਨੂੰ ਯਾਦ ਕੀਤਾ, ਜਿਹੜਾ ਛੁੱਟੀਆਂ ਦੌਰਾਨ ਸੈਕੜੇ ਕਿੱਲੋਮੀਟਰ ਦਾ ਲੰਮਾਂ
ਪੈਂਡਾ ਤੈਅ ਕਰਕੇ, ਉਸਨੂੰ ਇੱਕ ਸਵਾਲ ਸਮਝਾਉਣ ਆਇਆ ਸੀ। ਉਨ੍ਹਾਂ ਕਿਹਾ ਕਿ
ਵਿਦਿਆਰਥੀਆਂ ਲਈ ਸਿੱਖਿਆ ਹੀ ਧਰਮ ਹੁੰਦੀ ਹੈ, ਅਤੇ ਮਾਪੇ ਰੱਬ ਹੁੰਦੇ ਹਨ, ਹਰ
ਵਿਦਿਆਰਥੀ ਆਪਣੇ ਹਿੱਸੇ ਦੇ ਕੰਮ ਅਤੇ ਸਹਾਇਕ ਰਿਸ਼ਤਿਆਂ ਵਿੱਚੋਂ ਇਹ ਸਭ
ਲੱਭੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਿਆ, ਹਰੇਕ ਵਿਅਕਤੀ ਲਈ
ਉਸਦੀ ਪ੍ਰਭਾਵੀ-ਸਖ਼ਸ਼ੀਅਤ ਬਣਾਉਣ ਦੀ ਜ਼ੁੰਮੇਂਵਾਰੀ ਲੈਂਦੀ ਹੈ। ਉਨ੍ਹਾਂ ਵਿਦਿਆਰਥੀਆਂ
ਨੂੰ ਪ੍ਰੇਰਿਆ ਕਿ ਉਹ ਵੱਡੇ ਹੋ ਕੇ ਰੰਗ, ਨਸਲ ਦੇ ਅਧਾਰ ’ਤੇ ਕਿਸੇ ਨਾਲ ਵਿਤਕਰਾ ਨਾ
ਕਰਨ ਅਤੇ ਨਾ ਹੀ ਕਦੇ ਹੀਣਤਾ ਦਾ ਸ਼ਿਕਾਰ ਹੋਣ। ਇਸ ਮੌਕੇ ’ਤੇ ਪੰਜਾਬੀ
ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋ: ਡਾ: ਕੁਲਦੀਪ ਸਿੰਘ, ਸੰਸਥਾ ਦੇ ਨਿਰਦੇਸ਼ਕ ਸਵਰਨ
ਸਿੰਘ ਭੰਗੂ, ਫਿਲਮੀ ਅਦਾਕਾਰ ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ, ਕੰਵਰਵੀਰ
ਐਜੂਕੇਸ਼ਨਲ ਟਰਸਟ ਮੋਰਿੰਡਾ ਦੀ ਬਾਨੀ ਸ਼੍ਰੀਮਤੀ ਸਵਰਨਜੀਤ ਕੌਰ ਅਤੇ ਪ੍ਰਿੰਸੀਪਲ
ਅਮਨਦੀਪ ਕੌਰ ਨੇ ਸੰਬੋਧਨ ਕੀਤਾ। ਵੱਖ ਵੱਖ ਵਿਦਿਆਰਥੀ ਨੇ ਵੀ ਆਪੋ-ਆਪਣੀਆਂ
ਵੰਨਗੀਆਂ ਪੇਸ਼ ਕੀਤੀਆਂ। ਇਸ ਸਮੇਂ ਪ੍ਰਿੰਸੀਪਲ ਨਵਪ੍ਰੀਤ ਕੌਰ, ਪ੍ਰਾਇਮਰੀ ਵਿੰਗ
ਇੰਚਾਰਜ ਬੇਅੰਤ ਕੌਰ, ਬਲਜਿੰਦਰ ਸਿੰਘ, ਬਰਿੰਦਰ ਕੌਰ, ਮਨਪ੍ਰੀਤ ਕੌਰ, ਨਰਿੰਦਰ ਸਿੰਘ,
ਬੇਅੰਤ ਕੌਰ ਆਦਿ ਹਾਜ਼ਰ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਰੂਬਰੂ ਸਮਾਗਮ ਦੀਆਂ ਝਲਕੀਆਂ
