Go Back
28
Apr
2025

Teacher honored for pursuing MA while studying while teaching

Type : Acitivity



ਅਧਿਆਪਨ ਦੌਰਾਨ ਪੜ੍ਹਦਿਆਂ ਐੱਮ ਏ ਕਰਨ ਵਾਲੀ ਅਧਿਆਪਕਾ ਦਾ ਸਨਮਾਨ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਮਾਸਟਰ ਡਿਗਰੀ ਹਾਸਲ ਕਰਨ ਵਾਲੀ ਅਧਿਆਪਕਾ ਸ੍ਰੀਮਤੀ ਬੇਅੰਤ ਕੌਰ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

‘‘ਜ਼ਿੰਦਗੀ ਵਗਦੇ ਪਾਣੀਆਂ ਜਿਹੀ ਨਿਰੰਤਰਤਾ ਦਾ ਨਾਂ ਹੈ, ਉੱਦਮੀਂ ਕਿਰਦਾਰ ਵਾਰ ਵਾਰ ਮਿਸਾਲਾਂ ਬਣਦੇ ਹਨ। ਹਰ, ਮਨੁੱਖ ਲਈ ਸਮਝ, ਵਰਦਾਨ ਹੁੰਦੀ ਹੈ, ਜਿਹੜੀ ਉਸ ਵਿੱਚ ਖੜੋਤ ਨਹੀਂ ਆਉਣ ਦਿੰਦੀ, ਅਜਿਹੇ ਲੋਕ ਜਦੋਂ ਆਪਣੇ ਜੀਵਨ ਦਾ ਕੋਈ ਟੀਚਾ ਮਿਥਦੇ ਹਨ, ਤਾਂ ਕਿਸੇ ਨਾ ਕਿਸੇ ਦਿਨ ਆਪਣੇ ਟੀਚੇ ਨਾਲ ਜ਼ਰੂਰ ਇੱਕ-ਮਿੱਕ ਹੁੰਦੇ ਹਨ।’’ ਇਹ ਵਿਚਾਰ ਸਕੂਲਾਂ ਦੀ ਪ੍ਰਬੰਧਕੀ ਕਮੇਟੀ ਦੀ ਸਰਪ੍ਰਸਤ, ਅਮਰੀਕਾ ਵਾਸੀ ਸ੍ਰੀਮਤੀ ਜਸਵੀਰ ਕੌਰ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਦੀ ਇੰਚਾਰਜ ਸ੍ਰੀਮਤੀ ਬੇਅੰਤ ਕੌਰ ਨੂੰ, ਮਾਸਟਰ ਡਿਗਰੀ ਹਾਸਲ ਕਰਨ ਉਪਰੰਤ ਸਕੂਲ ਪਹੁੰਚਣ ’ਤੇ, ਇੱਕ ਭਰਵੀਂ ਇਕੱਤਰਤਾ ਵਿੱਚ ਦਿੱਤੇ ਗਏ ਸਨਮਾਨ ਸਮੇਂ ਬੋਲ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ, ਇਸ ਮਿਸਾਲੀ ਕਿਰਦਾਰ ਵਾਂਗੂੰ ਕੁੱਝ ਵੱਖਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ’ਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਬਹੁਤ ਹੀ ਅਗੇਤਿਆਂ ਸ਼ਾਦੀ ਹੋਣ ਕਾਰਨ, ਫਿਰ ਉਸਦੇ ਪਤੀ ਸਮੇਤ ਪਰਿਵਾਰ ਦੇ ਸਾਰੇ ਮਰਦ ਮੈਂਬਰਾਂ ਦੀਆਂ ਮੌਤਾਂ, ਬਿਮਾਰ ਬਿਰਧ ਮਾਂ ਦਾ ਇਲਾਜ਼, ਸਾਹੁਰਾ ਪਰਿਵਾਰ ਦੀਆਂ ਅਤੇ ਸਕੂਲ ਦੀਆਂ ਜੁੰਮੇਂਵਾਰੀਆਂ ਨਿਭਾਉਂਦਿਆਂ, ਉਸਨੇ ਸੰਸਥਾ ਦੇ ਨਿਰਦੇਸ਼ਕ ਸ: ਸਵਰਨ ਸਿੰਘ ਭੰਗੂ ਹੋਰਾਂ ਦੀ ਪ੍ਰੇਰਨਾ ਸਦਕਾ, ਹੋਰ ਅੱਗੇ ਪੜ੍ਹਨਾ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਦਰਤ ਸਾਨੂੰ ਹਰ ਸਵੇਰੇ 24 ਘੰਟੇ ਦੇ ਸਮੇਂ ਦਾ ਤੋਹਫਾ ਦਿੰਦੀ ਹੈ, ਪਰ ਇਹ ਤੋਹਫਾ, ਵਰਦਾਨ ਉਨ੍ਹਾਂ ਲਈ ਹੀ ਬਣਦਾ ਹੈ, ਜਿਹੜੇ ਇਸਦਾ ਸਦਉਪਯੋਗ ਕਰਦੇ ਹਨ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਅਤੇ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਦੱਸਿਆ ਗਿਆ ਕਿ ਸ੍ਰੀਮਤੀ ਬੇਅੰਤ ਕੌਰ ਇਸ ਸੰਸਥਾ ਵਿੱਚ ਬੀਤੇ 22 ਸਾਲਾਂ ਤੋਂ ਅਧਿਆਪਕਾ ਹੈ ਅਤੇ ਉਸਨੇ ਨਰਸਰੀ ਅਧਿਆਪਕਾ ਤੋਂ ਲੈਕਚਰਾਰ ਵਜੋਂ ਆਪਣੀ ਯੋਗਤਾ ਬਣਾਈ ਹੈ। ਵਿਦਿਆਰਥੀ ਕੁੰਵਰਦੀਪ ਸਿੰਘ ਨੇ ਇੱਕ ਗੀਤ ਸੁਣਾਇਆ। ਸ੍ਰੀਮਤੀ ਬੇਅੰਤ ਕੌਰ ਨੇ ਦੱਸਿਆ ਕਿ ਕਿਵੇਂ ਉਸਨੇ ਆਪਣੀ ਯੋਗਤਾ ਨੂੰ ਵਧਾਉਣ ਦਾ ਫੈਸਲਾ ਲਿਆ ਸੀ, ਕਿਵੇਂ ਮੁਸ਼ਕਲਾਂ ’ਤੇ ਕਾਬੂ ਪਾਉਂਦੀ ਰਹੀ ਸੀ। ਵਰਨਣਯੋਗ ਹੈ, ਕਿ ਬੀਤੇ ਦਿਨ ਬੇਲਾ ਕਾਲਜ ਦੇ ਪ੍ਰਭਾਵਸ਼ਾਲੀ ਡਿਗਰੀ ਵੰਡ ਸਮਾਗਮ ਵਿੱਚ, ਉਸਨੇ ਆਪਣੀ ਮਾਸਟਰ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਸੰਕਲਪ ਲਿਆ, ਕਿ ਉਹ ਹੋਰ ਵੀ ਅੱਗੇ ਪੜ੍ਹਨਾ ਜਾਰੀ ਰੱਖੇਗੀ। ਇਸ ਮੌਕੇ ’ਤੇ ਕਰਨਜੋਤ ਕੌਰ, ਲਖਵੀਰ ਸਿੰਘ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ, ਮਨਦੀਪ ਕੌਰ, ਦਲਜੀਤ ਕੌਰ, ਗਗਨਦੀਪ ਸਿੰਘ, ਮਨਜੀਤ ਕੌਰ, ਬਰਿੰਦਰ ਕੌਰ, ਰਮਨਦੀਪ ਸਿੰਘ ਅਤੇ ਜੈਸਮੀਨ ਕੌਰ ਸ਼ਾਮਲ ਸਨ।