Go Back
24
May
2025

Honoring students who secured positions in board exams

Type : Acitivity



ਬੋਰਡ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ



ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਬੋਰਡ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

ਦਸਵੀਂ ਅਤੇ ਬਾਰਵੀਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ, ਬੋਰਡ ਪ੍ਰੀਖਿਆਵਾਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ, ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ ਗਿਆ। ਇਹ ਸਨਮਾਨ +2 ਵਿਗਿਆਨ ਵਿਸ਼ੇ ਵਿੱਚੋਂ ਕ੍ਰਮਵਾਰ 94, 92 ਅਤੇ 91 ਫੀਸਦੀ ਅੰਕ ਲੈਣ ਵਾਲੀਆਂ ਵਿਦਿਆਰਥਣਾ ਰੋਮਨ ਸਿੱਧੂ, ਸੁਖਮਨ ਕੌਰ ਅਤੇ ਪ੍ਰਭਜੋਤ ਕੌਰ ਦੇ ਹਿੱਸੇ ਆਇਆ। ਕਾਮਰਸ ਵਿਸ਼ੇ ਵਿੱਚੋਂ ਕ੍ਰਮਵਾਰ ਨਵਜੋਤ ਕੌਰ, ਰਮਨਦੀਪ ਕੌਰ ਅਤੇ ਗਗਨਦੀਪ ਸਿੰਘ ਨੇ 82, 75 ਅਤੇ 73 ਫੀਸਦੀ ਅੰਕ ਪ੍ਰਾਪਤ ਕੀਤੇ। ਆਰਟਸ ਵਿਸ਼ੇ ਵਿੱਚੋਂ ਕ੍ਰਮਵਾਰ ਮਨਪ੍ਰੀਤ ਕੌਰ, ਹਰਸਾਹਿਬਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ 81, 76 ਅਤੇ 75 ਫੀਸਦੀ ਅੰਕ ਲੈ ਕੇ ਪਹਿਲੀਆਂ ਪੁਜੀਸ਼ਨਾ ਹਾਸਲ ਕੀਤੀਆਂ। ਇਸੇ ਤਰਾਂ ਦਸਵੀਂ ਦੇ ਸੁਖਬੀਰ ਸਿੰਘ, ਸਿਮਰਨ ਕੌਰ ਅਤੇ ਜੈਸਮੀਨ ਕੌਰ ਨੇ ਕ੍ਰਮਵਾਰ 92.2, 90 ਅਤੇ 86 ਫੀਸਦੀ ਅੰਕ ਲੈ ਕੇ ਪਹਿਲੀਆਂ ਪੁਜੀਸ਼ਨਾ ਹਾਸਲ ਕੀਤੀਆਂ। ਇਸ ਮੌਕੇ ’ਤੇ ਸੰਸਥਾ ਦੀ ਪਿ੍ਰੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਦੋਨਾਂ ਕਲਾਸਾਂ ਦੇ ਬਹੁਤੇ ਵਿਦਿਆਰਥੀਆਂ ਨੇ 60 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ। ਉਨ੍ਹਾਂ ਨੇ ਇਨ੍ਹਾਂ ਅਕਾਦਮਿਕ ਪ੍ਰਾਪਤੀਆਂ ਲਈ ਸਟਾਫ਼, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਮੇਜ਼ਬਾਨ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ, ਆਪਣੀ 3 ਹਫ਼ਤਿਆਂ ਦੀ ਕੈਨੇਡਾ ਫੇਰੀ ਉਪਰੰਤ ਪਰਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਦਾ ਭਰਵਾਂ ਸਵਾਗਤ ਕੀਤਾ। ਦੋਨਾਂ ਸੰਸਥਾਵਾਂ ਦੀਆਂ ਮੁਖੀਆਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ, ਕਿ ਪਿੰਡ ਬਸੀ ਗੁੱਜਰਾਂ ਦੀ ਇਸ ਧਰਤੀ ਨੂੰ, ਇਨ੍ਹਾਂ ਸਵਾਰਥ-ਰਹਿਤ ਸੰਸਥਾਵਾਂ ਦਾ ਵਰਦਾਨ, ਡਾਇਰੈਕਟਰ ਸਰ ਦੀ ਮਿਸ਼ਨਰੀ ਜੀਵਨ-ਘਾਲਣਾ ਦਾ ਦੀ ਬਦੌਲਤ ਹੀ ਮਿਲਿਆ ਹੈ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਮਝ ਨਾਲ ਜੋੜਨ ਦਾ ਅਤੇ ਹਾਸਲ ਹਾਲਤਾਂ ਵਿੱਚ, ਇਲਾਕੇ ਦੇ ਹਨੇਰੇ ਘਰਾਂ ਵਿੱਚ ਵੀ ਸਿੱਖਿਆ ਦੀ ਲੋਅ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਵਿਕਸਤ-ਦੇਸ਼ਾਂ ਦੀ ਜੀਵਨ-ਸ਼ੈਲੀ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ, ਉੱਚ-ਸਿੱਖਿਆ ਹਾਸਲ ਕਰਕੇ ਅਤੇ ਹੁੰਨਰਮੰਦ ਹੋ ਕੇ ਹੀ ਵਿਦੇਸ਼ਾਂ ਦਾ ਰੁੱਖ ਕਰਨ ਲਈ ਪ੍ਰੇਰਿਆ। ਇਸ ਸਮੇਂ ਕੰਪਿਊਟਰ ਅਧਿਆਪਕਾ ਨਵਨੀਤ ਕੌਰ ਨੇ ‘ਹੁੰਨਰਮੰਦ ਹੋਣ ਦੀ ਮਹੱਤਤਾ’ ਵਿਸ਼ੇ ’ਤੇ ਲੇਖ ਪੜਿ੍ਹਆ। ਬਾਇਓ ਲੈਕਚਰਾਰ ਬੇਅੰਤ ਕੌਰ ਨੇ ਸੰਬੋਧਨ ਕੀਤਾ। ਇਸ ਸਮੇਂ ਸਟਾਫ਼ ਮੈਬਰਾਂ ਤੋਂ ਇਲਾਵਾ ਸੁਖਦੇਵ ਸਿੰਘ, ਨੀਲਮ ਰਾਣੀ, ਕੇਵਲ ਸਿੰਘ, ਤਰਸੇਮ ਸਿੰਘ, ਨੀਲਮ ਦੇਵੀ, ਸਰਬਜੀਤ ਕੌਰ ਆਦਿ ਹਾਜ਼ਰ ਸਨ।