Go Back
06
Jun
2025

Address on the topic How to stay energetic and happy during the summer camp

Type : Acitivity



ਸਮਰ-ਕੈਂਪ ਦੌਰਾਨ ‘ਕਿਵੇਂ ਰਹੀਏ ਊਰਜਾਵਾਨ ਅਤੇ ਪ੍ਰਸੰਨ’ ਵਿਸ਼ੇ ’ਤੇ ਸੰਬੋਧਨ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਸਮਰ-ਕੈਂਪ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਡਾ: ਕੁਲਦੀਪ ਸਿੰਘ

‘‘ਬਾਹਰਮੁਖੀ ਹਾਲਾਤ ਕੁੱਝ ਵੀ ਹੋਣ, ਦੇ ਬਾਵਜੂਦ ਹਾਸਲ-ਹਾਲਤਾਂ ਵਿੱਚ, ਮਨੁੱਖ ਕੋਲ ਜ਼ਿੰਦਗੀ ਜਿਊਣ ਦਾ ਹੁੰਨਰ ਹੋਣਾ ਬੇਹੱਦ ਜ਼ਰੂਰੀ ਹੈ, ਇਹ ਹੁੰਨਰ, ਨਜ਼ਰ ਨੂੰ ਨਜ਼ਰੀਏ ਵਿੱਚ ਬਦਲਣ ਨਾਲ ਹੀ ਸੰਭਵ ਹੈ, ਇਸਦੇ ਲਈ ਮਨੁੱਖ ਨੂੰ ਮਨੁੱਖੀ-ਜੀਵਨ ਦੇ ਇਤਿਹਾਸ ਦੀ ਸਮਝ ਹੋਣੀ ਜ਼ਰੂਰੀ ਹੈ, ਆਪਣੇ-ਆਪ ਅਤੇ ਦੁਆਲੇ ਪ੍ਰਤੀ ਆਪਣੀਆਂ ਜ਼ੁੰਮੇਂਵਾਰੀਆਂ ਤੈਅ ਕਰਨੀਆਂ ਜ਼ਰੂਰੀ ਹਨ।’’ ਇਹ ਵਿਚਾਰ ਵਿੱਦਿਅਕ-ਚਿੰਤਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਕੁਲਦੀਪ ਸਿੰਘ ਨੇ ਪ੍ਰਗਟ ਕੀਤੇ। ਉਹ ‘ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਵਿਖੇ ਸਮਰ-ਕੈਂਪ ਦੌਰਾਨ, ਅਧਿਆਪਨ ਅਮਲੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਸ਼ਵ ਪ੍ਰਸੰਨਤਾ ਦੇ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਡੇ ਦੇਸ਼ ਦਾ ਪ੍ਰਸੰਨਤਾ ਪੱਧਰ, ਦੁਨੀਆਂ ਭਰ ਦੇ 174 ਦੇਸ਼ਾਂ ਵਿੱਚੋਂ 143 ਹੈ, ਜੋ ਕਿ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਬੰਧਤ ਦੇਸ਼ ਦੀ ਰਾਜਨੀਤੀ, ਦੇਸ਼ ਦੀ ਪ੍ਰਸੰਨਤਾ ਨੂੰ ਪ੍ਰਭਾਵਤ ਕਰਦੀ ਹੈ, ਪਰ ਵਿਅਕਤੀਗਤ ਪੱਧਰ ’ਤੇ ਵੀ, ਸਵੈਮਾਣ ਭਰਿਆ ਜੀਵਨ ਜਿੳਂੂਣ ਲਈ, ਹਰ ਮਸਲੇ ’ਤੇ ਹਾਂਦਰੂ-ਪਹੁੰਚ ਅਪਨਾਉਣੀ ਬੇਹੱਦ ਜ਼ਰੂਰੀ ਹੈ। ਹਰ ਮਨੁੱਖ ਵਿਸ਼ਵ-ਨਾਗਰਿਕ ਹੈ, ਜਿਹੜੇ ਲੋਕਾਂ ਨੂੰ ਮੁਢਲੀ ਸਿੱਖਿਆ ਦਾ ਵਰਦਾਨ ਪ੍ਰਾਪਤ ਹੈ, ਉਨ੍ਹਾਂ ਦੀਆਂ ਆਪਣੇ-ਆਪ, ਮਨੁੱਖੀ-ਸਮਾਜ, ਪ੍ਰਕਿਰਤੀ ਅਤੇ ਧਰਤੀ ਪ੍ਰਤੀ ਜ਼ੁੰਮੇਂਵਾਰੀਆਂ ਵੀ ਵਡਮੁੱਲੀਆਂ ਹਨ, ਉਨ੍ਹਾਂ ਅਧਿਆਪਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣ ਦੇ ਨੁਕਤੇ ਨੋਟ ਕਰਵਾਏ ਅਤੇ ਸਵਾਲਾਂ ਦੇ ਜਵਾਬ ਦਿੱਤੇ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਅਧਿਆਪਕਾਂ ਨੂੰ ਅਹਿਸਾਸ ਕਰਾਇਆ, ਕਿ ਆਪਣੇ ਸ਼ਗਿਰਦਾਂ ਦੇ ਨਕਸ਼ ਘੜਨ ਲਈ, ਉਨ੍ਹਾਂ ਨੂੰ ਜਿਊਂਣ-ਜੋਗੇ ਬਣਾਉਣ ਲਈ, ਅਧਿਆਪਕ-ਵਰਗ ਦੀ ਵੱਡੀ ਜ਼ੁੰਮੇਂਵਾਰੀ ਹੁੰਦੀ ਹੈ, ਹਰ ਅਧਿਆਪਕ ਇਸ ਜ਼ੁੰਮੇਂਵਾਰੀ ਦੇ ਹਾਣ ਦਾ ਬਣੇ। ਉਨ੍ਹਾਂ ਅਧਿਆਪਕਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਪ੍ਰਿੰਸੀਪਲ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ, ਜੂਨ ਦੀਆਂ ਛੁੱਟੀਆਂ ਦੌਰਾਨ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੰਪਰਕ ਵਿੱਚ ਬਣੇ ਰਹਿਣ ਲਈ ਪ੍ਰੇਰਿਆ। ਪ੍ਰਿੰਸੀਪਲ ਨਵਪ੍ਰੀਤ ਕੌਰ ਸਿੰਘ ਅਧਿਆਪਕਾਂ ਨੂੰ ਛੁੱਟੀਆਂ ਉਪਰੰਤ ਨਵੀਂ ਊਰਜਾ ਨਾਲ ਆਉਣ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਬੇਅੰਤ ਕੌਰ, ਕਰਨਜੋਤ ਕੌਰ, ਗਗਨਦੀਪ ਸਿੰਘ, ਨਰਿੰਦਰ ਸਿੰਘ, ਰੇਨੂੰ ਬਾਲਾ, ਤਰਬਜੋਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਗਗਨਪ੍ਰੀਤ ਕੌਰ, ਰਣਧੀਰ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਬਲਜਿੰਦਰ ਸਿੰਘ, ਅਨਮੋਲਦੀਪ ਕੌਰ ਆਦਿ ਸ਼ਾਮਲ ਸਨ।