Go Back
15
Aug
2025

Kang Memorial Schools celebrated Independence Day

Type : Acitivity



ਕੰਗ ਯਾਦਗਾਰੀ ਸਕੂਲਾਂ ਨੇ ਮਨਾਇਆ ਆਜ਼ਾਦੀ ਦਿਵਸ



ਦੇਸ਼ ਭਗਤੀ ਅਧਾਰਤ ਕਲਾ-ਵੰਨਗੀ ਪੇਸ਼ ਕਰਨ ਸਮੇਂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੀਆਂ ਵਿਦਿਆਰਥਣਾ


ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ, ਆਜ਼ਾਦੀ-ਦਿਵਸ ’ਤੇ ਕੀਤੀ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ’ਤੇ ਅਧਾਰਤ ਲੇਖ, ਕਵਿਤਾਵਾਂ ਅਤੇ ਕਲਾ-ਵੰਨਗੀਆਂ ਪੇਸ਼ ਕੀਤੀਆਂ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ, ਪ੍ਰਿੰਸੀਪਲ ਕਰਨਜੋਤ ਕੌਰ, ਬੇਅੰਤ ਕੌਰ ਆਦਿ ਨੇ ਆਜ਼ਾਦੀ ਅੰਦੋਲਨ ਨਾਲ ਸਬੰਧਤ ਲਹਿਰਾਂ ਬਾਰੇ, ਆਜ਼ਾਦੀ ਦੇ ਨਾਇਕਾਂ ਬਾਰੇ ਅਤੇ ਦੇਸ਼ ਵੰਡ ਸਮੇਂ ਧਰਮ ਦੇ ਆਧਾਰ ’ਤੇ ਹੋਏ ਜਾਨੀ/ਮਾਲੀ ਨੁਕਸਾਨ ਬਾਰੇ ਦੱਸਿਆ। ਇਸ ਸਮੇਂ ਦੋਨਾਂ ਸਕੂਲਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ।