Go Back
03
Sep
2025

Appeal from social service organizations for assistance to flood victims

Type : Acitivity



ਸਮਾਜ-ਸੇਵੀ ਸੰਸਥਾਵਾਂ ਵੱਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਅਪੀਲ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਸਮਾਜ-ਸੇਵੀਆਂ ਵੱਲੋਂ, ਹੜ੍ਹ- ਪੀੜਤਾਂ ਦੀ ਸਹਾਇਤਾ ਲਈ ਅਪੀਲ ਕਰਨ ਸਮੇਂ ਦੀ ਤਸਵੀਰ


ਸਮਾਜ-ਸੇਵੀ ਸੰਸਥਾਵਾਂ ਵੱਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਅਪੀਲ ਲੁੜੀਂਦੀਆਂ ਵਸਤਾਂ ਜਮਾਂ ਕਰਾਉਣ ਲਈ ਥਾਵਾਂ ਨਿਰਧਾਰਤ ਕੀਤੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਕਰਨ ਲਈ, ਸ੍ਰੀ ਚਮਕੌਰ ਸਾਹਿਬ ਦੀਆਂ ਸਮਾਜ-ਸੇਵੀ ਸੰਸਥਾਵਾਂ ਦੀ ਮੀਟਿੰਗ ਦੌਰਾਨ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ, ਸਹਾਰਾ ਸੇਵਾ ਸੁਸਾਇਟੀ, ਆਦਰਸ਼ ਉਪਕਾਰੀ ਟਰਸਟ ਅਤੇ ਉਪਕਾਰ ਸੇਵਾ ਸੁਸਾਇਟੀ ਦੇ ਆਗੂਆਂ ਨੇ, ਹੜ੍ਹਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਫੈਸਲਾ ਲਿਆ। ਇਸ ਮੌਕੇ ’ਤੇ ਪੰਜਾਬੀ ਫਿਲਮ-ਜਗਤ ਦੀ ਪ੍ਰਸਿੱਧ ਅਦਾਕਾਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਅਮਨਦੀਪ ਸਿੰਘ ਮਾਂਗਟ, ਸਵਰਨ ਸਿੰਘ ਭੰਗੂ, ਪਿੰਡ ਬਸੀ ਗੁੱਜਰਾਂ ਦੇ ਸਰਪੰਚ ਵਿਜੈ ਕੁਮਾਰ, ਬਲਦੇਵ ਸਿੰਘ ਹਾਫਿਜ਼ਾਬਾਦ ਨੇ ਸਾਂਝੇ ਦੌਰ ’ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ, ਕਿ ਉਹ ਹੜ੍ਹ-ਪੀੜਤਾਂ ਲਈ, ਰੋਜ਼ਾਨਾਂ ਵਰਤੋਂ ਦੀਆਂ ਵਸਤਾਂ ਦੇ ਰੂਪ ਵਿੱਚ, ਵੱਧ ਤੋਂ ਵੱਧ ਸਹਾਇਤਾ ਭੇਜਣ। ਵਸਤਾਂ ਇਕੱਠੀਆਂ ਕਰਨ ਲਈ, ਕੰਗ ਯਾਦਗਾਰੀ ਸਕੂਲ ਬਸੀ ਗੁੱਜਰਾਂ ਅਤੇ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਦੇ ਲੋਕਾਂ ਲਈ, ਬੱਸ ਸਟੈਂਡ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ, ਮਾਂਗਟ ਮੋਟਰ ਸਾਈਕਲ ਏਜੰਸੀ, ਥਾਵਾਂ ਨਿਰਧਾਰਤ ਕੀਤੀਆਂ ਗਈਆਂ। ਇਸ ਮੌਕੇ ’ਤੇ ‘ਖਾਲਸਾ ਏਡ ਇੰਟਰਨੈਸ਼ਨਲ’ ਦੇ ਨੁਮਾਇੰਦੇ ਰਮਨਦੀਪ ਸਿੰਘ ਜਟਾਣਾ ਨੇ ਕਿਹਾ, ਕਿ ਇਲਾਕੇ ਦੇ ਲੋਕਾਂ ਵੱਲੋਂ ਭੇਜੀ ਗਈ ਸਹਾਇਤਾ, ਵਿਧੀਵਤ ਢੰਗ ਨਾਲ, ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ। ਉਕਤ ਤੋਂ ਇਲਾਵਾ ਸਕੂਲ ਮੁਖੀਆਂ ਅਮਨਦੀਪ ਕੌਰ ਅਤੇ ਕਰਨਜੋਤ ਕੌਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ, ਕਿ ਉਹ ਸਾਡੇ ਕੋਲ ਪਾਣੀ ਦੀਆਂ ਬੋਤਲਾਂ, ਦਾਲਾਂ, ਮਸਾਲੇ, ਸਰੋਂ ਦਾ ਤੇਲ, ਦੰਦਾਂ ਦੇ ਬੁਰਸ਼, ਪੇਸਟ, ਮੱਛਰਦਾਨੀਆਂ, ਤਰਪਾਲਾਂ, ਔਡੋਮੌਸ, ਸੁੱਕਾ-ਦੁੱਧ, ਨਮਕ, ਚਾਵਲ ਅਤੇ ਮਨੁੱਖੀ ਵਰਤੋਂ ਦਾ ਕੋਈ ਵੀ ਸਮਾਨ ਭੇਜਣ। ਦੱਸਿਆ ਗਿਆ ਕਿ ਇਸ ਸਾਰੇ ਸਮਾਨ ਨੂੰ, ‘ਖਾਲਸਾ ਏਡ ਇੰਟਰਨੈਸ਼ਲ’ ਦੇ ਨਿਰਦੇਸ਼ਾਂ ਅਨੁਸਾਰ, ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਇਸ ਸੇਵਾ ਦਾ ਹਿੱਸਾ ਬਣਨ ਲਈ ਕਿਹਾ ਗਿਆ। ਇਸ ਸਮੇਂ ਮੇਜ਼ਬਾਨ ਸੰਸਥਾਵਾਂ ਦੇ ਮੁਖੀਆਂ ਨੇ ਫੈਸਲਾ ਲਿਆ, ਕਿ ਉਹ ਆਪਣੀਆਂ ਸੰਸਥਾਵਾਂ ਵੱਲੋਂ, ਵਸਤਾਂ ਤੋਂ ਇਲਾਵਾ, ਇੱਕ ਲੱਖ ਰੁਪਿਆ ਨਕਦ, ਇਸ ਸੇਵਾ ਵਿੱਚ ਸ਼ਾਮਲ ਕਰ ਰਹੇ ਹਨ। ਇਸ ਮੌਕੇ ’ਤੇ ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਚੌਧਰੀ ਤੀਰਥ ਰਾਮ, ਜਸਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਕੌਰ, ਨਵਜੋਤ ਕੌਰ, ਇੰਦਰਜੀਤ ਕੌਰ, ਬਲਵਿੰਦਰ ਸਿੰਘ, ਕਿਰਨਜੀਤ ਕੌਰ, ਮਿਸਤਰੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਸ਼ਾਮਲ ਸਨ।