Go Back
08
Sep
2025

First day dedicated to Teachers Day upon school opening

Type : Acitivity



ਸਕੂਲ ਖੁੱਲ੍ਹਣ ’ਤੇ ਅਧਿਆਪਕ-ਦਿਵਸ ਨੂੰ ਸਮਰਪਿਤ ਕੀਤਾ ਪਹਿਲਾ ਦਿਨ



ਪਿੰਡ ਬਸੀ ਗੁੱਜਰਾਂ ਵਿਖੇ, ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ ਮਰਹੂਮ ਵਿੱਦਿਆ-ਵਿਗਿਆਨੀ ‘ਵਾਸਿਲੀ ਸੁਖੋਮÇਲੰਸਕੀ’ ਨੂੰ ਸਰਧਾਂਜਲੀ ਦੇਣ ਸਮੇਂ ਦਾ ਦ੍ਰਿਸ਼


ਹੜ੍ਹਾਂ ਕਾਰਨ ਕਈ ਦਿਨ ਬੰਦ ਰਹਿਣ ਉਪਰੰਤ ਖੁੱਲ੍ਹੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਸਟਾਫ਼ ਮੈਂਬਰਾਂ ਨੇ ਪਹਿਲਾ ਹੀ ਦਿਨ ‘ਅਧਿਆਪਕ ਦਿਵਸ’ ਨੂੰ ਸਮਰਪਿਤ ਕੀਤਾ। ਇਮਾਰਤਾਂ ਦੀ ਸਫ਼ਾਈ ਦੇ ਨਾਲ ਨਾਲ ਵਿਸ਼ੇਸ਼ ਇਕੱਤਰਤਾ ਦੌਰਾਨ, ਸਭ ਤੋਂ ਪਹਿਲਾਂ, ਸੰਸਥਾਵਾਂ ਦੇ ਆਦਰਸ਼ ਪ੍ਰਸਿੱਧ ਵਿੱਦਿਆ-ਵਿਗਿਆਨੀ ‘ਵਾਸਿਲੀ ਸੁਖੋਮÇਲੰਸਕੀ’ ਦੀ ਤਸਵੀਰ ’ਤੇ ਪੁਸ਼ਪ ਅਰਪਣ ਕੀਤੇ ਗਏ। ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ‘ਵਾਸਿਲੀ ਸੁਖੋਮÇਲੰਸਕੀ’ ਦਾ ਵਿੱਦਿਆ-ਵਿਗਿਆਨ ਹੱਡ/ਮਾਸ ਦਾ, ਮਨੁੱਖੀ-ਭਾਵਨਾਵਾਂ ਦਾ, ਹਰ ਵਿਦਿਆਰਥੀ ਦਾ ਭਵਿੱਖ ਦੇ ਬਿਹਤਰ ਇਨਸਾਨ ਸਮਝਕੇ, ਅਗਵਾਈ ਕਰਨ ਦਾ ਵਿੱਦਿਆ-ਵਿਗਿਆਨ ਹੈ। ਦੱਸਿਆ ਗਿਆ ਕਿ ਮਰਹੂਮ ਨੇ 35 ਸਾਲ ਵਿਦਿਆਰਥੀ-ਜਗਤ ਦੇ ਲੇਖੇ ਲਾਏ ਸਨ, ਉਸਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ, ਸਿੱਖਿਆ-ਪਹਿਰੇਦਾਰੀ ਦੇ ਨਵੇਂ ਅਸੂਲ ਘੜੇ ਸਨ। ਉਨ੍ਹਾਂ ਅਧਿਆਪਕਾਂ ਨੂੰ ਜ਼ੋਰ ਦੇ ਕੇ, ਨਿਜੀ ਤਜ਼ਰਬਿਆਂ ’ਤੇ ਅਧਾਰਤ, ਮਰਹੂਮ ਦੀ ਕਿਤਾਬ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ ਜ਼ਰੂਰ ਪੜ੍ਹਨ ਨੂੰ ਕਿਹਾ। ਇਸ ਮੌਕੇ ’ਤੇ ਵਾਈਸ ਪਿ੍ਰੰਸੀਪਲ ਮਨਦੀਪ ਕੌਰ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ, ਬੱਚਿਆਂ ਦੇ ਨਾਲ ਹੀ ਆਪਣੇ-ਆਪ ਨੂੰ ਕੁਰਬਾਨ ਕਰ ਦੇਣ ਵਾਲੇ, ਪੋਲੈਂਡ ਦੇ ‘ਤ੍ਰੈਬਲਿਕਾਂ ਤਸੀਹਾ-ਕੈਂਪ’ ਵਿੱਚ, ਬੱਚਿਆਂ ਨਾਲ ਹੀ ਮਰ ਮਿਟੇ ਲੇਖਕ ਅਤੇ ਡਾਕਟਰ ‘ਜਾਨੁਸ ਕੋਰਜਾਕ’ ਦਾ ਜ਼ਿਕਰ ਕੀਤਾ। ਦੱਸਿਆ ਗਿਆ ਕਿ ਜਦੋਂ 6 ਅਗਸਤ 1942 ਨੂੰ 190 ਬੱਚਿਆਂ ਨਾਲ, ਗੈਸ-ਚੈਂਬਰ ਵੱਲ ਜਾਂਦੇ ਕੋਰਜਾਕ ਨੂੰ, ਅਧਿਕਾਰੀਆਂ ਵੱਲੋਂ ਹਿਟਲਰ ਲਈ ਕੰਮ ਕਰਨ ਦੇ ਵਾਅਦੇ ਨਾਲ, ਬਚ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਤਾਂ ਉਹ ਜ਼ਮੀਰ ਦੀ ਆਵਾਜ਼ ਸੁਣ ਕੇ, ਬੱਚਿਆਂ ਦੇ ਨਾਲ ਹੀ ਗੈਸ-ਚੈਂਬਰ ਵਿੱਚ ਸ਼ਹੀਦ ਹੋ ਗਿਆ ਸੀ। ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ, ਇਨ੍ਹਾਂ ਦੋਨਾਂ ਮਰਹੂਮ- ਅਧਿਆਪਕਾਂ ਦਾ ਜ਼ਿਕਰ ਕਰਦਿਆਂ ਕਿਹਾ, ਕਿ ਸਮੁੱਚੇ ਅਧਿਆਪਕ-ਵਰਗ ਕੋਲ, ਆਪਣੇ ਸ਼ਗਿਰਦਾਂ ਲਈ ਅਜਿਹੀ ਹੀ ਪ੍ਰਤੀਬੱਧਤਾ ਅਤੇ ਸਮਰਪਣਾ ਹੋਣੀ ਚਾਹੀਦੀ ਹੈ। ਪਿ੍ਰੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਹਰ ਅਧਿਆਪਕ, ਆਪਣੇ ਸ਼ਗਿਰਦਾਂ ਨਾਲ, ਆਪਣੇ ਹੀ ਬੱਚੇ ਸਮਝਕੇ ਇਨਸਾਫ ਕਰੇ। ਕੋਆਰਡੀਨੇਟਰ ਬਰਿੰਦਰ ਕੌਰ, ਮਨਜੀਤ ਕੌਰ, ਖੇਡ ਅਧਿਆਪਕਾ ਗਗਨਪ੍ਰੀਤ ਕੌਰ, ਪ੍ਰਾਇਮਰੀ ਵਿੰਗ ਦੀ ਇੰਚਾਰਜ ਬੇਅੰਤ ਕੌਰ, ਇੰਦਰਜੀਤ ਕੌਰ ਅਤੇ ਜਗਰੂਪ ਕੌਰ ਨੇ ਆਪੋ-ਆਪਣੇ ਅਨੁਭਵ ਸਾਂਝੇ ਕਰਦਿਆਂ ਸੰਕਲਪ ਕੀਤਾ, ਕਿ ਉਹ ਆਪਣੀ ਪਹਿਰੇਦਾਰੀ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ। ਇਸ ਮੌਕੇ ’ਤੇ ਰਮਨਦੀਪ ਸਿੰਘ, ਜੈਸਮੀਨ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਗਰੂਪ ਸਿੰਘ, ਮਧੂ ਬਾਲਾ, ਜਗਦੀਪ ਕੌਰ, ਸਿਮਰਨਜੀਤ ਕੌਰ ਆਦਿ ਸ਼ਾਮਲ ਸਨ।