Go Back
25
Nov
2025

Sports meet held excellent

Type : Acitivity



ਸ਼ਾਨਦਾਰ ਰਹੀ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਦੀ ਸਪੋਰਟਸ-ਮੀਟ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿੱਚ ਕਰਵਾਈ ਗਈ ਸਪੋਰਟਸਮੀਟ ਦੀਆਂ ਝਲਕੀਆਂ


ਸ਼ਹੀਦ ਭਗਤ ਸਿੰਘ, ਕਲਾਮ ਅਤੇ ਸੈਕਸ਼ਪੀਅਰ ਹਾਊਸਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਅਧੀਨ, ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ, ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੀ ਤਿੰਨ ਰੋਜ਼ਾ ਸਪੋਰਟਮੀਟ ਦੇ ਪਹਿਲੇ ਦਿਨ ਦਾ ਉਦਘਾਟਨ, ਕੈਨੇਡਾ ਰਹਿ ਰਹੀ, ਸੰਸਥਾ ਤੋਂ ਪੜ੍ਹ ਚੁੱਕੀ ਵਿਦਿਆਰਥਣ ਸੁਮੀਤ ਕੌਰ ਨੇ ਕੀਤਾ, ਉਨ੍ਹਾਂ ਪੜ੍ਹਨ ਸਮੇਂ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਆ। ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ, ਖਾਲਸਾ ਸਕੂਲ ਦੇ ਐੱਨਸੀਸੀ ਕਮਾਂਡਰ ਰਣਜੀਤ ਸਿੰਘ ਅਤੇ ਖੇਡ-ਅਧਿਆਪਕਾ ਗਗਨਪ੍ਰੀਤ ਕੌਰ ਦੀ ਅਗਵਾਈ ਵਿੱਚ ਹੋਈ, ਪਰੇਡ ਤੋਂ ਸਲਾਮੀ ਲੈਣ ਉਪਰੰਤ, ਝੰਡਾ ਲਹਿਰਾ ਕੇ ਅਤੇ ਕਬੂਤਰ ਉਡਾ ਕੇ, ਪੁਲਿਸ ਵਿਭਾਗ ਦੇ ਸਾਬਕਾ ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਕੀਤਾ। ਉਨ੍ਹਾਂ ਆਪਣੇ ਪੜ੍ਹਨ ਸਮੇਂ ਦੇ, ਕਠੋਰ ਸਮੇਂ ਦਾ ਅਤੇ ਮੌਜੂਦਾ ਸਿੱਖਿਆ-ਸਹੂਲਤਾਂ ਦਾ ਵਰਨਣ ਕਰਦਿਆਂ, ਵਿਦਿਆਰਥੀਆਂ ਨੂੰ, ਨਿਸ਼ਾਨੇ ਮਿੱਥ ਕੇ, ਕੀਤੇ ਜਾਣ ਵਾਲੇ ਸਿੱਖਿਆ-ਸਮਰਪਣ ਵਿੱਚੋਂ ਮਿਲਦੇ ਵਰਦਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ-ਸਰਗਰਮੀਆਂ ਯਾਦਗਾਰੀ ਹੁੰਦੀਆਂ ਹਨ, ਭਵਿੱਖ ਵੱਲ ਛਾਲ ਹੁੰਦੀਆਂ ਹਨ ਜੋ ਸਿੱਖਿਆ ਸਮੇਂ ਨੂੰ ਰੌਚਿਕਤਾ ਨਾਲ ਭਰ ਦਿੰਦੀਆਂ ਹਨ। ਹਰ ਵਿਦਿਆਰਥੀ ਨੂੰ ਚਾਹੀਦਾ ਹੈ, ਕਿ ਉਹ ਖੇਡਾਂ, ਸੱਭਿਆਚਾਰਕ-ਵੰਨਗੀਆਂ ਅਤੇ ਮੰਚ ’ਤੇ ਆਉਣ ਦੇ ਮੌਕਿਆਂ ਨੂੰ ਕਦੇ ਨਾ ਗਵਾਏ। ਆਖਰੀ ਦਿਨ ਦੇ ਇਨਾਮ-ਵੰਡ ਸਮਾਗਮ ਵਿੱਚ ਪਹੁੰਚੀ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ ਬੇਲਾ ਦੀ ਪ੍ਰਿੰਸੀਪਲ ਡਾ: ਸਤਵੰਤ ਕੌਰ ਸ਼ਾਹੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਜ਼ੋਰ ਦੇ ਕੇ ਕਿਹਾ, ਕਿ ਵਿਦਿਆਰਥੀਓ ਜੇਕਰ ਤੁਸੀਂ ਆਪਣਾ ਜੀਵਨ ਬਚਾਉਣਾ ਹੈ, ਤਾਂ ਬੇਲੋੜਾ ਮੁਬਾਈਲ ਵੇਖਣਾ ਬੰਦ ਕਰ ਦਿਓ, ਵਿਗਿਆਨ ਦੀ ਇਸ ਉੱਤਮ-ਖੋਜ ਨੂੰ ਮਨੋਰੰਜਨ ਲਈ ਨਹੀਂ, ਸਗੋਂ ਕੇਵਲ ਅਤੇ ਕੇਵਲ ਸਿੱਖਿਆ ਲਈ ਵਰਤੋ। ਇਨ੍ਹਾਂ ਖੇਡਾਂ ਦੌਰਾਨ ਓਵਰਆਲ ਟਰਾਫ਼ੀਆਂ ਸ਼ਹੀਦ ਭਗਤ ਸਿੰਘ, ਕਲਾਮ ਅਤੇ ਸੈਕਸ਼ਪੀਅਰ ਹਾਊਸਾਂ ਦੇ ਹਿੱਸੇ ਆਈਆਂ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਕਿਹਾ, ਕਿ ਜਲਦੀ ਹੀ ਇਸ ਖੇਡ-ਮੈਦਾਨ ਵਿੱਚ ਪਿੰਡ ਧੌਲਰਾਂ, ਬਸੀ ਗੁੱਜਰਾਂ ਅਤੇ ਨੇੜਲੇ ਪਿੰਡਾਂ ਦੇ ਖਿਡਾਰੀਆਂ ਲਈ, ਸ਼ਾਮ ਦੀਆਂ ਖੇਡਾਂ ਦਾ ਬੰਦੋਬਸਤ ਕੀਤਾ ਜਾਵੇਗਾ। ਖੇਡਾਂ ਵਿੱਚ ਬਿਹਤਰ ਪਹਿਰੇਦਾਰੀ ਬਦਲੇ ਗਗਨਪ੍ਰੀਤ ਕੌਰ ਅਤੇ ਵਰਿੰਦਰ ਕੌਰ ਨੂੰ ਵਿਸ਼ੇਸ਼-ਸਨਮਾਨ ਦਿੱਤਾ ਗਿਆ। ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ਵਾਲਿਆਂ ਵਿੱਚ ਨਿਰਦੇਸ਼ਕਾ ਅਮਨਦੀਪ ਕੌਰ, ਪ੍ਰਿੰਸੀਪਲ ਕਰਨਜੋਤ ਕੌਰ, ਹਰਨਿੰਦਰ ਸਿੰਘ ਅਟਵਾਲ, ਬਲਬੀਰ ਸਿੰਘ ਸੰਘਾ, ਗੁਰਵਿੰਦਰ ਸਿੰਘ ਬੱਲੀ, ਧਰਮ ਸਿੰਘ, ਗੁਰਪ੍ਰੀਤ ਕੌਰ ਭੰਗੂ, ਬਰਿੰਦਰ ਕੌਰ ਬੱਬੂ, ਸਿੰਬਲਜੀਤ ਕੌਰ, ਹਰਮਨਜੀਤ ਕੌਰ, ਸਰਪੰਚ ਵਿਜੈ ਕੁਮਾਰ, ਰਣਜੀਤ ਮੋਦਗਿੱਲ, ਚੌਧਰੀ ਤੀਰਥ ਰਾਮ ਅਤੇ ਸਮੁੱਚੇ ਸਟਾਫ ਮੈਂਬਰ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿੱਚ ਕਰਵਾਈ ਗਈ ਸਪੋਰਟਸਮੀਟ ਦੀਆਂ ਝਲਕੀਆਂ