Go Back
01
Dec
2025

Special gathering held on the theme - No to Drugs Yes to Goals

Type : Acitivity



‘ਨਸ਼ੇ ਨੂੰ ਨਾਂਹ, ਟੀਚੇ ਨੂੰ ਹਾਂ’ ਵਿਸ਼ੇ ’ਤੇ ਹੋਈ ਵਿਸ਼ੇਸ਼ ਇਕੱਤਰਤਾ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਸੰਬੋਧਨ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਾਬਕਾ ਡਾਇਰੈਕਟਰ ਸ਼੍ਰੀ ਮੋਹਣ ਸ਼ਰਮਾ


ਟੀਚਾ ਮਿਥ ਕੇ ਕੀਤੀ ਮਿਹਨਤ, ਜੀਵਨ ਭਰ ਲਈ ਵਰਦਾਨ ਹੁੰਦੀ ਹੈ - ਮੋਹਣ ਸ਼ਰਮਾ

‘‘ਇਸ ਧਰਤੀ ’ਤੇ ਲੰਮਾਂ ਸਮਾਂ ਰਹਿਣ ਵਾਲੇ ਵਿਦਿਆਰਥੀ, ਜੇਕਰ ਟੀਚਾ ਮਿਥ ਕੇ ਅਤੇ ਸਮੇਂ ਦੇ ਅਧੀਨ ਰਹਿਕੇ, ਮਿਹਨਤ ਕਰਨਗੇ, ਤਾਂ ਸਫਲਤਾ ਦਾ ਵਰਦਾਨ ਅਜਿਹੇ ਵਿਦਿਆਰਥੀਆਂ ਦੇ ਹੀ ਹਿੱਸੇ ਆਵੇਗਾ ਹੀ ਆਵੇਗਾ।’’ ਇਹ ਵਿਚਾਰ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਾਬਕਾ ਡਾਇਰੈਕਟਰ, ਸ੍ਰੀ ਮੋਹਣ ਸ਼ਰਮਾ ਜੀ ਨੇ ਪ੍ਰਗਟ ਕੀਤੇ। ਉਹ ਸਥਾਨਕ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਅਧੀਨ, ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ, ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ‘ਨਸ਼ੇ ਨੂੰ ਨਾਂਹ, ਟੀਚੇ ਨੂੰ ਹਾਂ’ ਵਿਸ਼ੇ ਅਧੀਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਦੇਸ਼ ਦੀ ਵਿਵਸਥਾ, ਵਿਦਿਆਰਥੀਆਂ ਦੇ ਚੌਤਰਫ਼ਾ-ਵਿਕਾਸ ਲਈ ਮੋਕਲਾ-ਮਾਹੌਲ ਨਹੀਂ ਦੇ ਸਕੀ, ਇਸ ਸੂਰਤ ਵਿੱਚ ਵਿਦਿਆਰਥੀਆਂ ਨੂੰ, ਆਪਣੇ-ਆਪ ਦੀ ਕਾਇਆਕਲਪ ਕਰਨ ਦੀ ਚੁਣੋਤੀ, ਖ਼ੁਦ ਹੀ ਸਵਿਕਾਰ ਕਰਨੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ, ਕਿ ਉਹ ਆਪੋ-ਆਪਣੇ ਟੀਚੇ ਮਿਥਣ, ਸ਼ੋਸ਼ਲ-ਮੀਡੀਆ, ਗੱਪਾਂ ਮਾਰਨ, ਲੋੜੋਂ ਵੱਧ ਸੌਣ, ਰਿਸ਼ਤੇਦਾਰੀਆਂ ਵਿੱਚ ਹੁੰਦੇ ਸਮਾਜਿਕ-ਸਮਾਗਮਾਂ ਆਦਿ ਤੋਂ ਮਿਲਦੇ ਖਿੰਡਾਵਾਂ ਤੋਂ ਬਚਣ, ਵੱਡਿਆਂ ਦਾ ਸਤਿਕਾਰ ਕਰਨ ਅਤੇ ਆਪਣੀ ਸਿੱਖਿਆ-ਸੰਸਥਾ ਦੇ ਅਨੁਸ਼ਾਸ਼ਨ ਵਿੱਚ ਰਹਿਣ। ਉਨ੍ਹਾਂ ਕਿਹਾ, ਕਿ ਹਰ ਵਿਦਿਆਰਥੀ, ਸਫ਼ਲ ਵਿਅਕਤੀਆਂ ਦੇ ਜੀਵਨ-ਸੰਘਰਸ਼ ਬਾਰੇ ਜਾਣੇ, ਸਾਹਿਤ ਪੜ੍ਹੇ, ਦੇਸ਼/ਦੁਨੀਆਂ ਦੇ ਵਰਤਾਰਿਆਂ ਬਾਰੇ ਜਾਣਦਾ ਰਹੇ ਅਤੇ ਖ਼ੁਦ ਨਾਇਕ ਬਣਨ ਦਾ ਸੰਕਲਪ ਕਰੇ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਨਸ਼ਾ ਕਰਨ ਵਾਲੇ, ਕਿਵੇਂ ਲਾਹਣਤੀ ਬਣ ਜਾਂਦੇ ਹਨ। ਉਨ੍ਹਾਂ ਸਿਮਰਨਜੀਤ ਕੌਰ, ਜਾਨਵੀ ਰਾਣੀ, ਖੁਸ਼ਲੀਨ ਕੌਰ, ਕੰਵਲਪ੍ਰੀਤ ਕੌਰ ਆਦਿ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਨਸ਼ਿਆਂ ਕਾਰਨ ਹਰ ਰੋਜ਼ ਕਿੰਨੇ ਹੀ ਘਰਾਂ ਵਿੱਚ ਸੱਧਰ ਵਿਛ ਰਹੇ ਹਨ, ਨਸ਼ੇ ਸਰੀਰ ਨੂੰ ਨਕਾਰਾ ਕਰ ਦਿੰਦੇ ਹਨ, ਬਹੁਤ ਜ਼ਰੂਰੀ ਹੈ, ਕਿ ਨਸ਼ਿਆਂ ਤੋਂ ਬਚੇ ਰਹਿਣ ਦਾ ਸੰਕਲਪ ਕੀਤਾ ਜਾਵੇ। ਇਸ ਸਮੇਂ ਸਭ ਨੂੰ, ਪਿੰਡ ਕੈਰੋਂ ਵਾਸੀ ਨੌਜਵਾਨ ਕਰਨਦੀਪ ਸਿੰਘ ਦੀ, ਉਹ ਵੀਡੀਓ ਵੀ ਵਿਖਾਈ ਗਈ, ਜਿਸ ਵਿੱਚ ਉਸਨੇ ਦੱਸਿਆ ਕਿ ਉਹ ਕਿਵੇਂ ਨਸ਼ੇ ’ਤੇ ਲੱਗਿਆ ਸੀ, ਕਿਵੇਂ ਮਾਪਿਆਂ ਨਾਲ ਧੋਖਾ ਕਰਦਾ ਸੀ, ਠੱਗੀਆਂ/ਚੋਰੀਆਂ ਕਰਦਾ ਸੀ ਅਤੇ ਬਾਅਦ ਵਿੱਚ ਕਿਵੇਂ ਉੱਭਰਿਆ ਸੀ। ਵਾਈਸ ਪ੍ਰਿੰਸੀਪਲ ਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਬਾਇਓ ਲੈਕਚਰਾਰ ਬੇਅੰਤ ਕੌਰ ਨੇ ਵਿਸ਼ੇ ਅਧੀਨ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵਾਈਸ ਪਿ੍ਰੰਸੀਪਲ ਗਗਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਨਵਨੀਤ ਕੌਰ, ਸ਼ਰਨਜੀਤ ਕੌਰ, ਰਣਧੀਰ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।