News & Events
May
2026
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Honouring Sukhi Ball who left her footprints on the icy mountain peak
Type : Acitivity
ਬਰਫਾਨੀ-ਪਰਬਤ ਦੀ ਚੋਟੀ ’ਤੇ ਪੈੜਾਂ ਪਾਉਣ ਵਾਲੀ ‘ਸੁੱਖੀ ਬੱਲ’ ਦਾ ਸਨਮਾਨ
Ê
‘‘ਕੁਦਰਤ ਨੇ ਮੈਨੂੰ ਸਫਲ ਪਰਬਤਰੋਹਣ ਵਜੋਂ ਨਿਵਾਜਿਆ ਹੈ, ਇਹ ਮੇਰਾ ਸਵੈਮਾਣ ਹੈ, ਕਿ ਮੈਂ ਔਰਤ-ਵਰਗ ਦੇ
ਇਸ ਸਾਹਸੀ-ਮਾਣ ਦਾ ਚਿੰਨ ਬਣੀ ਹਾਂ, ਇਹ ਮਾਣ ਪੰਜਾਬ ਦਾ ਮਾਣ ਹੈ, ਔਰਤ-ਵਰਗ ਦਾ ਸਨਮਾਨ ਹੈ।’’ ਇਹ
ਵਿਚਾਰ ਬੀਤੀ 15 ਅਪ੍ਰੈਲ ਨੂੰ ਨੇਪਾਲ ਦੇ ‘ਅਮਾ ਦਬਲਮ’ ਪਰਬਤ ਦੀ ਬਰਫਾਨੀ-ਚੋਟੀ ’ਤੇ ਪੈੜਾਂ ਕਰਨ
ਵਾਲੀ, ਸੁਖਬੀਰ ਕੌਰ ‘ਸੁੱਖੀ ਬੱਲ’ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ-
ਸੰਸਥਾਵਾਂ ਬਸੀ ਗੁੱਜਰਾਂ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ
ਦੱਸਿਆ ਕਿ ਅਨੇਕਾਂ ਸਬੱਬਾਂ ਵਸ, ਪ੍ਰਾਪਤੀ ਤਾਂ ਕਿਸੇ ਮਿਥੀ ਤਾਰੀਖ ਨੂੰ ਮਿਲ ਜਾਂਦੀ ਹੈ, ਪਰ ਇਸ ਤੋਂ
ਪਹਿਲਾਂ, ਨਿਸ਼ਾਨਾਂ ਮਿਥ ਕੇ, ਇਕਾਗਰਮਨ ਹੋ ਕੇ ਸਖ਼ਤ-ਸਾਧਨਾ ਕਰਨ ਦਾ ਇਤਿਹਾਸ ਹੁੰਦਾ ਹੈ। ਉਨ੍ਹਾਂ
ਵਿਦਿਆਰਥੀਆਂ ਨੂੰ ਨਿਸ਼ਾਨੇ ਮਿਥਣ , ਸਕਰੀਨ ਸਮਾਂ ਘਟਾਉਣ, ਮਾਪਿਆਂ ਦਾ ਸਤਿਕਾਰ ਕਰਨ, ਬਾਜ਼ਾਰੂ
ਪਕਵਾਨਾ, ਨਸ਼ਿਆਂ ਅਤੇ ਬੁਰੀ-ਸੰਗਤ ਤੋਂ ਬਚਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਮਨ
ਅਤੇ ਤਨ ਦਾ ਅਹਿਸਾਸ ਕਰਾਇਆ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ,
ਕਿ ‘ਅਮਾ ਦਬਲਮ’ ਚੋਟੀ ’ਤੇ ਪਹੁੰਚਣ ਦਾ ਸਫਰ ਕਿੰਨਾ ਚੁਣੌਤੀ ਭਰਿਆ ਸੀ। ਦੱਸਿਆ ਗਿਆ ਕਿ
ਪਰਬਤਾਂ ’ਤੇ ਹਰ ਕਦਮ ਅਤੇ ਹਰ ਸਾਹ ਵੀ ਕੀਮਤੀ ਹੁੰਦਾ ਹੈ। ਇਸ ਮੌਕੇ ’ਤੇ ਪਰਬਤ ਚੌਟੀ ’ਤੇ ਪੈੜ੍ਹਾਂ
ਪਾਉਣ ਸਮੇਂ ਦੀਆਂ ਵੀਡੀਓ ਵਿਖਾਈਆਂ ਗਈਆਂ, ਜਿਸ ਵਿੱਚ ਉਹ, ਸਮੇਂ ਦੀ ਸ਼ੁਕਰਗੁਜਾਰ ਹੋਈ
ਸੀ, ਅਦਬ ਵਜੋਂ ਮਾਪਿਆਂ ਦੀ ਤਸਵੀਰ ਨੂੰ ਚੁੰਮਿਆਂ ਸੀ ਅਤੇ ਔਰਤ-ਵਰਗ ਦੇ ਮਾਣ ਵਜੋਂ, ਹਵਾ ਵਿੱਚ
ਚੁੰਨੀ ਲਹਿਰਾਈ ਸੀ। ਵਰਨਣਯੋਗ ਹੈ, ਕਿ ਅੱਜ ਦੀ ਇਸ ਨਾਇਕਾ ਨੂੰ ਸਕੂਲ ਦੇ ਗੇਟ ਤੋਂ ਬਹੁਮੰਤਵੀ-
ਹਾਲ ਤੱਕ ਹਾਰ ਪਹਿਨਾਉਂਦਿਆਂ, ਰਿਦਮ ਵਿੱਚ ਵੱਜਦੇ ਡਰੰਮਾਂ, ਤਾੜੀਆਂ ਦੀ ਗੜਗੜਾਹਟ ਅਤੇ ਪੁਸ਼ਪ
ਵਰਖਾ ਦੌਰਾਨ, ਲਾਲ ਗਲ਼ੀਚੇ ’ਤੇ ਲਿਆਂਦਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ, ਲੋਕ
ਸੰਪਰਕ ਵਿਭਾਗ ਦੇ ਸਹਾਇਕ ਡਾਇਰੈਕਟਰ ਅਤੇ ਪੰਜਾਬੀ ਟਿ੍ਹਬਿਊਨ ਦੇ ਸਾਬਕਾ ਉੱਪ-ਸੰਪਾਦਕ ਡਾ:
ਮੇਘਾ ਸਿੰਘ ਨੇ ਇਸ ਪ੍ਰਾਪਤੀ ਬਦਲੇ ‘ਸੁੱਖੀ ਬੱਲ’ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ
ਨੂੰ ਪ੍ਰੇਰਿਆ ਕਿ ਉਹ, ਜੀਵਨ ਦੀ ਵਡਿਆਈ ਦਾ ਅਹਿਸਾਸ ਕਰਨ ਅਤੇ ਸਮੇਂ ਦਾ ਸਦਉਪਯੋਗ ਕਰਨ।
ਪ੍ਰਬੰਧਕੀ ਕਮੇਟੀ ਵੱਲੋਂ ਸਵਰਨ ਸਿੰਘ ਭੰਗੂ, ਮਲਕੀਤ ਰੌਣੀ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ
ਨੇ ਵਿਦਿਆਰਥੀਆਂ ਨੂੰ ਆਪੋ-ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਆ। ਸੰਸਥਾਵਾਂ ਦੀ ਨਿਰਦੇਸ਼ਕ
ਅਮਨਦੀਪ ਕੌਰ ਅਤੇ ਬੇਅੰਤ ਕੌਰ ਨੇ ਇਸ ਮੌਕਾਮੇਲ ਨੂੰ ਯਾਦਗਾਰੀ ਦੱਸਿਆ। ਇਸ ਮੌਕੇ ’ਤੇ ਪੁਲਿਸ
ਇੰਸਪੈਕਟਰ ਸ੍ਰੀ ਅਸ਼ੋਕ ਲੋਟੀਆ, ਗੈਵੀ ਲੂਥਰਾ, ਪ੍ਰਿੰਸੀਪਲ ਕਰਨਜੋਤ ਕੌਰ, ਗੁਰਪ੍ਰੀਤ ਸਿੰਘ,
ਗਗਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਚੌਧਰੀ ਤੀਰਥ ਰਾਮ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਬਰਫਾਨੀ ਚੋਟੀ ’ਤੇ ਪੈੜਾਂ ਪਾਉਣ
ਵਾਲੀ ‘ਸੁੱਖੀ ਬੱਲ’ ਦਾ ਸਨਮਾਨ ਕੀਤੇ ਜਾਣ ਸਮੇਂ ਦਾ ਦ੍ਰਿਸ਼।
